ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਸਬੰਧੀ ੧੧ਵਾਂ ਵਿਸ਼ਾਲ ਨਗਰ ਕੀਰਤਨ ੧੨ ਜਨਵਰੀ ਨੂੰ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਸਬੰਧੀ ੧੧ਵਾਂ ਵਿਸ਼ਾਲ ਨਗਰ ਕੀਰਤਨ ੧੨ ਜਨਵਰੀ ਨੂੰ।
ਪੰਚਕੂਲਾ ੧੧-ਜਨਵਰੀ, ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੇ ਸਬੰਧ ਵਿਚ ੧੧ਵਾਂ ਵਿਸ਼ਾਲ ਨਗਰ ਕੀਰਤਨ ੧੨ ਜਨਵਰੀ ਨੂੰ ਸਵੇਰੇ ੯ ਵਜੇ ਸ੍ਰੀ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵਂੀ ਨਾਢਾ ਸਾਹਿਬ, ਪੰਚਕੂਲਾ ਤੋੰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਆਰੰਭ ਕੀਤਾ ਜਾ ਰਿਹਾ ਹੈ, ਜੋ ਸ਼ਹਿਰ ਦੇ ਵੱਖ ਵੱਖ ਸੈਕਟਰਾਂ, ਬਜ਼ਾਰਾਂ ਵਿਚੋਂ ਦੀ ਲੰਘਦਾ ਹੋਇਆ ਸ਼ਾਮ ਨੂੰ ਵਾਪਿਸ ਸ੍ਰੀ ਗੁਰਦਵਾਰਾ ਸਾਹਿਬ ਜੀ ਵਿਖੇ ਹੇ ਸਮਾਪਤ ਹੋਵੇਗਾ। ਇਸ ਮਹਾਂਨ ਨਗਰ ਕੀਰਤਨ ਵਿਚ ਫੌਜੀ ਬੈਂਡ,ਸਕੂਲ ਦੇ ਬੱਚੇ, ਗੱਤਕਾ ਪਾਰਟੀਆਂ,ਸਿੱਖ ਇਤਿਹਾਸ ਨੂੰ ਦਰਸਾਉਂਦੀਆਂ  ਅਕਰਸ਼ਕ ਝਾਕੀਆਂ ਅਤੇ ਇਤਿਹਾਸਕ ਵਸਤਾਂ ਵੀ ਸੰਗਤਾਂ ਦੇ ਦਰਸ਼ਨਾਂ ਲਈ ਸ਼ਾਮਲ ਹੋਣਗੀਆਂ।

Share