ਭਾਰਤੀ ਜਨਤਾ ਪਾਰਟੀ ਦਲਿਤਾਂ ਨੂੰ ਦਬਾਅ ਰਹੀ ਹੈ- ਬਲਰਾਜ

ਭਾਰਤੀ ਜਨਤਾ ਪਾਰਟੀ ਦਲਿਤਾਂ ਨੂੰ ਦਬਾਅ ਰਹੀ ਹੈ- ਬਲਰਾਜ
ਪੰਚਕੂਲਾ-੧੧ ਜਨਵਰੀ, ਭਾਰਤੀ ਜਨਤਾ ਪਾਰਟੀ ਦਲਿਤਾਂ ਨੂੰ ਦਬਾਅ ਰਹੀ ਹੈ ਅਤੇ ਉਨਾਂ੍ਹ ਤੇ ਅਤਿੱਆਚਾਰ ਕਰ ਰਹੀ ਹੈ, ਜਿਸ ਕਾਰਨ ਉਨਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ।ਇਹ ਇਲਜ਼ਾਮ ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਚੌਧਰੀ ਬਲਰਾਜ ਸਿੰਘ ਨੇ ਅੱਜ ਇਥੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਲਾਏ।ਉਨਾਂ੍ਹ ਨੇ ਪਾਨੀਪਤ ਨਿਵਾਸੀ ਕਮਲਦੀਪ ਪੁਤਰ ਮੁੱਨਾਂ ਲਾਲ ਦੇ ਹਵਾਲੇ ਨਾਲ ਦਸਿਆ ਕਿ ਉਹ ਪਾਨੀਪਤ ਤੌ ੨੭ ਅਪ੍ਰੈਲ ਨੂੰ ਲਾਪਤਾ ਹੋਇਆ ਸੀ। ਜਿਸ ਦੀ ਐਫ.ਆਈ.ਆਰ. ਨੰ.੨੧੩ ਪੁਲਿਸ ਕੋਲ ਦਰਜ਼ ਕਰਵਾਈ ਗਈ ਸੀ ਪਰ ਪੁਲਿਸ ਨੇ ਦੋਸ਼ੀ ਰਾਮਬੀਰ ਠੇਕੇਦਾਰ ਜਿਹੜਾ ਕਿ ਕਮਲਦੀਪ ਦਾ ਦੋਸਤ ਤੇ ਠੇਕੇਦਾਰੀ ਵਿਚ ਭਾਈਵਾਲ ਸੀ ਵਿਰੁੱਧ ਸਬੂਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ।ਇਸ ਸਮੇਂ ਕਮਲਦੀਪ ਦਾ ਪਿਤਾ ਮੁਨਾਂ ਲਾਲ ਤੇ ਮਾਤਾ ਬਿਮਲਾ ਵੀ ਹਾਜ਼ਰ ਸਨ ਜਿਨਾਂ੍ਹ ਨੇ ਦਸਿਆ ਕਿ ਉਨਾਂ੍ਹ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹ ਉਨਾਂ੍ਹ ਨੇ ਕਿਹਾ ਕਿ ਉਹ ਇਕ ਹਫਤੇ ਪਿਛੌ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਦਲਿਤ ਜਥੇਬੰਦੀਆਂ ਸਮੇਤ ਧਰਨਾਂ ਦੇਣਗੇ।ਉਨਾਂ੍ਹ ਨੇ ਇਸ ਮਾਮਲੇ ਦੀ ੀਬ.ਆਈ. ਕੋਲੌ ਜਾਂਚ ਦੀ ਮੰਗ ਕੀਤੀ।

Share