ਸੁਖਬੀਰ ਬਾਦਲ ਨਾਲ ਹੋਈ ਗੁਪਤ ਮੀਟਿੰਗ ਪਿਛੋਂ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਬਰਤਰਫ਼।

,ਸੁਖਬੀਰ ਬਾਦਲ ਨਾਲ ਹੋਈ ਗੁਪਤ ਮੀਟਿੰਗ ਪਿਛੋਂ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਬਰਤਰਫ਼।
ਅੰਮ੍ਰਿਤਸਰ-੧-ਜਨਵਰੀ,ਸੁਖਬੀਰ ਬਾਦਲ ਨਾਲ ਹੋਈ ਗੁਪਤ ਮੀਟਿੰਗ ਪਿਛੋਂ ਸਿਰਫ ਦਸ ਮਿੰਟ ਚਲੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ  ਨੇ ਪੰਜ ਪਿਆਰਿਆਂ ਨੂੰ ਬਰਤਰਫ਼ ਕਰ ਦਿਤਾ। ਇਨ੍ਹਾਂ ਵਿਚੋਂ ਇਕ ੩੧ ਦਸੰਬਰ ਨੂੰ ਪਹਿਲਾਂ ਹੀ ਸੇਵਾ ਮੁਕਤ ਹੋ ਚੁਕੇ ਹਨ।ਇਸ ਫ਼ੈਸਲੇ ਦੇ ਵਿਰੋਧ ਵਿਚ ਕਾਰਜਕਾਰਨੀ ਦੇ ਦੋ ਮੈਂਬਰ ਮੰਗਲ ਸਿੰਘ ਤੇ ਭਜਨ ਸਿੰਘ ਸ਼ੇਰਗਿਲ ਬਾਈਕਾਟ ਕਰਦਿਆਂ ਬਾਹਰ ਆ ਗਏ, ਜਦਿ ਕਿ ਸੁਖਦੇਵ ਸਿੰਘ ਭੋਰ ਗੈਰ ਹਾਜ਼ਰ ਰਹੇ।ਪੰਜ ਪਿਆਰਿਆਂ ਦੀ ਬਰਤਰਫ਼ੀ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਪ੍ਰਤੀਕ੍ਰਿਆ ਪ੍ਰਗਟ ਕੀਤੀ ਗਈ ਹੈ।ਇਸ ਫ਼ੈਸਲੇ ਪਿਛੇ ਬਾਦਲ ਦਾ ਹੱਥ ਕਿਹਾ ਗਿਆ ਹੈ ਤੇ ਇਸ ਨੂੰ ਪੰਥਕ ਪ੍ਰੰਪਰਾਵਾਂ ਦਾ ਘਾਣ ਦਸਿਆ ਗਿਆ ਹੈ ਤੇ ਇਸ ਦੇ ਨਾਲ ਹੀ ਜਥੇਦਾਰਾਂ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਗਈ ਹੈ।