ਨਵਾਂ ਸਾਲ—–

ਸਾਲ ਨਵਿਆਂ ਨਵਾਂ ਬਣ ਕੇ ਆਈਂ।
ਪਹਿਲਾਂ ਜਿਹਾ ਨਾ ਬਣ ਕੇ ਜਾਈਂ।

ਅੱਧੀਓਂ ਵਧ ਸਦੀ ਬੀਤ ਗਈਹੈ,
ਭੁੱਲ ਤੀਆਂ ਦੀ ਰੀਤ ਗਈਹੈ,
ਉੱਡ ਇਸ਼ਕੇ ਚੌਂ ਪ੍ਰੀਤ ਗਈਹੈ,
ਪਹਿਲਿਆਂ ਵਾਂਗ ਨਾ ਸਿਤਮ ਢਾਈਂ।
ਸਾਲ ਨਵਿਆਂ………
ਇਸ਼ਕ ਝਨਾਂ ਹੁਣ ਤਰਦਾ ਕੋਈਨਹੀਂ,
ਮਿਰਜੇ ਵਾਂਗ ਹੁਣ ਮਰਦਾ ਕੋਈ ਨਹੀਂ,
ਦਿਲੌਂ ਮੁਹੱਬਤਾਂ ਹੁਣ ਕਰਦਾ ਕੋਈ ਨਹੀਂ,
ਸਹੀ ਪਿਆਰ ਦੀ ਰਾਹ ਦਿਖਲਾਂਈਂ।
ਸਾਲ ਨਵਿਆਂ………
ਧਰਮ ਕਰਮ ਹੀ aੁੱਡ ਗਿਆ ਹੈ,
ਆਪੋ ਧਾਪੀ ‘ਚ ਹਰ ਸ਼ਖਸ ਪਿਆ ਹੈ,
ਭਰਮ ਹੀ ਹਰ ਕੋਈ ਪਾਲ ਰਿਹਾ ਹੈ,
ਨਵੀ ਸਵੇਰ ਤੇ ਖੁਸ਼ੀ ਲਿਆਈਂ।
ਸਾਲ ਨਵਿਆਂ…….
ਗ਼ਮ ਦੇ ਦਰਿਆ ਹਰ ਪਾਸੇ ਨੇ,
ਲਭਿਆਂ ਲਭਦੇ ਨਾਂ ਹਾਸੇ ਨੇ,
‘ਸੈਣੀ’ ਚਿਹਰੇ ਸਭ ਉਦਾਸੇ ਨੇ,
ਮਹਿਕਾਂ ਖੁਸ਼ੀਆਂ ਵੰਡਦਾ ਜਾਈਂ,
ਸਾਲ ਨਵਿਆਂ ਨਵਾਂ ਬਣ ਕੇ ਆਈਂ……

 

Share