ਤਿੱਕੜੀ ਸ਼ਹਿਰ ਦਾ ਮਹਾਂਨ ਸਾਂਈ ਉਤਸਵ ਤੇ ਭਜਨ ਸੰਧਿਆ ਪਹਿਲੀ ਜਨਵਰੀ ਨੂੰ।

ਤਿੱਕੜੀ ਸ਼ਹਿਰ ਦਾ ਮਹਾਂਨ ਸਾਂਈ ਉਤਸਵ ਤੇ ਭਜਨ ਸੰਧਿਆ ਪਹਿਲੀ ਜਨਵਰੀ ਨੂੰ।
ਪੰਚਕੂਲਾ ੩੦ ਦਸੰਬਰ. ਤਿੱਕੜੀ ਸ਼ਹਿਰ ਦਾ ਮਹਾਂਨ ਸਾਂਈ ਉਤਸਵ ਤੇ ਭਜਨ ਸੰਧਿਆ ਪਹਿਲੀ ਜਨਵਰੀ ਨੂੰ ਸ਼ਾਮ ੫ ਵਜੇ ਸਥਾਨਕਿ ਰੈਡ ਬਿਸ਼ਪ ਕੰਪਲੈਕਸ ਵਿਖੇ ਬਹੁਤ ਹੀ ਸ਼ਰਧਾ ਤੇ ਧਾਰਮਿਕ ਭਾਵਨਾਵਾਂ ਨਾਲ ਅਯੋਜਿਤ ਕੀਤਾ ਜਾ ਰਿਹਾ ਹੈ।ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਅਨਿਲ ਥਾਪਰ ਜਨਰਲ ਸੱਕਤਰ ਸ਼ਿਰਡੀ ਸਾਂਈ ਸੇਵਾ ਸਮਾਜ ‘ਰਜਿ’ਪੰਚਕੂਲਾ ਨੇ ਦਸਿਆ ਕਿ ਉੱਚ ਕੋਟੀ ਦੇ ਕਲਾਕਾਰ ਸ਼ਿਰਡੀ ਸਾਂਈ ਦੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਇਸ ਮੋਕੇ ਤੇ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ।ਪਿਛਲੇ ੮ ਸਾਲਾਂ ਤੌ ਇਹ ਸੰਸਥਾ ਗਰੀਬਾਂ,ਅਪਾਹਜਾਂ, ਅਨਾਥਾਂ ਦੀ ਸੇਵਾ ਕਰ ਰਹੀ ਹੈ ਤੇ ਗਰੀਬ ਬਚਿਆਂ ਨੂੰ ਮੁਫਤ ਵਿਦਿਆ ਪ੍ਰਦਾਨ ਕਰ ਰਹੀ ਹੈ।ਇਸ ਮੋਕੇ ਤੇ ਤਰਸੇਮ ਗਰਗ ਤਾਰਾ ਚੰਦ ਚੇਅਰਮੈਨ ਆਦਿ ਕਈ ਹੋਰ ਮੈਂਬਰ ਵੀ ਹਾਜ਼ਰ ਸਨ॥

 

Share