ਗ਼ਜ਼ਲ
ਹਰ ਰੋਜ ਕਿਸੇ ਦੀ ਯਾਦ ਵਿਚ, ਮੈਂ ਸ਼ਮਾਂ ਜਲਾ ਲੈਨਾ।
ਤੇ ਉਸ ਬੇਵਫਾ ਦੀ ਯਾਦ ਵਿਚ, ਦੋ ਹੰਝੂ ਵਹਾ ਲੈਨਾ।
ਸੱਚ ਨੂੰ ਸੱੱਚ ਕਹਿਣਾ,ਮੇਰੀ ਮਜਬੂਰੀ ਹੈ ਦੋਸਤੋ।
ਈਸਾ ਨਹੀਂ ਹਾਂ ਫਿਰ ਵੀ, ਲੋਕਾਂ ਤੌਂ ਪੱਥਰ ਖਾ ਲੈਨਾਂ।
ਕੋਈ ਸ਼ੌਂਕ ਨਹੀਂ ਜੋ, ਹਰ ਰੋਜ ਹੀ ਪੀਦਾਂ ਹਾਂ ਮੈਂ।
ਜਦੌਂ ਕੋਈ ਜ਼ਖ਼ਮ ਦਿੰਦਾ ਹੈ, ਦੋ ਪੈਗ ਝੜ੍ਹਾ ਲੈਨਾਂ।
ਕਸਮ ਹੈ ਖਾਧੀ ਉਸ ਗਲੀ, ਕਦੇ ਪੈਰ ਨਹੀਂ ਧਰਨਾ,
ਫਿਰ ਵੀ ਰਾਤ ਸੁਫਨਿਆਂ ਵਿਚ,ਉਸ ਦੀ ਗਲੀ ਜਾ ਲੈਨਾ।
ਗਮ ਹੀ ਨੇ ਜੋ ਵਫਾ, ਨਿਭਾ ਰਹੇ ਨੇ ਉਮਰ ਭਰ,
ਹਰ ਸੁਭਾ੍ਹ ਸ਼ਾਮ ਇਨਾਂ,੍ਹ ਨਾਲ ਹੀ ਦਿਲ ਪ੍ਰਚਾ ਲੈਨਾ।
ਕੀ ਹੋਇਆ ਜੇ ਆਪਣਾ ਹੱਕ ਵੀ,ਹੋਇਆ ਨਹੀਂ ਨਸੀਬ,
ਕਿਸੇ ਦੇ ਹੱਕ ਦੀ ਖਾਤਰ,ਫਿਰ ਵੀ ਸਿਰ-ਧੜਦੀ ਲਾ ਲੈਨਾ।
ਜਿੰਦਗੀ ਹੈ ਜਿੰਦਗੀ ‘ਸੈਣੀ’, ਗਮਾਂ ਚ ਵੀ ਗੁਜਰ ਜਾਏਗੀ,
ਡੂੰਘੇ ਜ਼ਖ਼ਮ ਨੇ ਦਿਲ ਦੇ, ਉਚੇੜਲੈਨਾ ਕਦੇ ਮਲ੍ਹਮ ਲਗਾ ਲੈਨਾ।