ਬਾਪੂ ਆਸਾਰਾਮ ਦਾ ਮੁੱਖ ਗਵਾਹ ਗੁੰਮ

ਬਾਪੂ ਆਸਾਰਾਮ ਦਾ ਮੁੱਖ ਗਵਾਹ ਗੁੰਮ।
ਨਵੀਂ ਦਿੱਲੀ-੨੩-ਦਸੰਬਰ-ਬਾਪੂ ਆਸਾਰਾਮ ਦਾ ਮੁੱਖ ਗਵਾਹ ਰਾਹੁਲ ਬਾਜ਼ ਜਿਹੜਾ ਕਿ ਪੁਲਿਸ ਸੁੱਰਖਿਆ ਵਿਚ ਸੀ ੨੫ ਨਵੰਬਰ ਤੌਂ ਗੁੰਮ ਹੈ। ਇਸ ਸੰਬੰਧੀ ਲਖਨਊ ਦੇ ਠਾਕਰ ਗੰਜ ਥਾਣੇ ਵਿਚ ਗੁੰਮ ਸ਼ੁਦਾ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।ਉਸ ਨੂੰ ਆਪਣੇ ਬਾਡੀਗਾਰਡ ਨਾਲ ਲਖਨਊ ਦੇ ਬੱਸ ਸਟੈਡ ਤੇ ੨੬ ਨਵੰਬਰ ਨੂੰ ਵੇਖਿਆ ਗਿਆ ਸੀ।ਸ਼ਾਹਜਹਾਂ ਪੁਰ ਦੀ ਨਬਾਲਗ ਪੀੜਤਾ ਦੇ ਪਿਤਾ ਨੇ ਕਿਹਾ ਹੈ ਕਿ ਇਹ ਕਾਰਨਾਮਾਂ ਆਸਾਰਾਮ ਦੇ ਬੰਦਿਆਂ ਦਾ ਹੈ ਤੇ ਬਾਜ਼ ਨੂੰ ਮਾਰਿਆ ਜਾ ਸਕਦਾ ਹੈ।੩੦ ਨਵੰਬਰ ਉਪਰੰਤ ਉਸ ਨਾਲ ਸੰਪਰਕ ਨਹੀਂ ਹੋ ਰਿਹਾ ਤੇ ਉਸਦਾ ਫੂਨ ਬੰਦ ਹੈ।