ਗ਼ਜ਼ਲ

ਗ਼ਜ਼ਲ
ਆਦੀ ਨਹੀਂ ਹਾਂ ਜੋ ਹਰ ਰੋਜ਼ ਪੀਂਦਾ ਹਾਂ ਮੈਂ।
ਜਦ ਕੋਈ ਜ਼ਖ਼ਮ ਦਿੰਦਾ ਹੈ ਤਾਂ ਪੀਂਦਾ ਹਾਂ ਮੈਂ।
ਸੰਗੀ, ਨਾ ਸਾਥੀ,ਨਾ ਹਮਦਰਦ ਜਹਾਂ ਅੰਦਰ ਮਿਲਿਆ,
ਦਿਲ ਦੇ ਜ਼ਖ਼ਮ ਖ਼ੁਦ ਉਚੇੜਦਾ ਕਦੀ ਸੀਂਦਾ ਹਾਂ ਮਂੈ।
ਪਲ ਦੀ ਖ਼ੁਸ਼ੀ ਤੇ ਉਮਰਾਂ ਦੇ ਦਰਦ ਦੇ ਗਏ,
ਉਸੇ ਦੀ ਯਾਦ ਦੇ ਸਹਾਰੇ ਜੀਂਦਾ ਹਾਂ ਮੈਂ।
ਦਿਨੇ ਚੈਨ ਨਹੀ,ਰਾਤੀਂ ਨੀਦ ਨਹੀਂ ਆਉਂਦੀ,
ਇਸ਼ਕ ਦੇ ਜ਼ਖ਼ਮ ਚੰਦਰੇ,ਯਾਰੋ ਉਨੀਂਦਾ ਹਾਂ ਮੈ।
ਉਮਰਾਂ ਤੌਂ ਲੰਮੀ ਜ਼ਖ਼ਮੀਂ,ਗੀਤਾਂ ਦੀ ਹੈ ਦਾਸਤਾਨ,
ਇਸੇ ਲਈ ਯਾਰਾਂ ‘ਚ ‘ਸੈਣੀ’ ਸ਼ਾਇਰ ਸਦੀਦਾਂ ਹਾਂ ਮਂੈ।

Share