ਮੋਦੀ ਦਾ ਪੁਤਲਾ ਸਾੜਦੇ ਕਈ ਕਾਂਗਰਸੀ ਖੁੱਦ ਸੜੇ।

ਮੋਦੀ ਦਾ ਪੁਤਲਾ ਸਾੜਦੇ ਕਈ ਕਾਂਗਰਸੀ ਖੁੱਦ ਸੜੇ।
ਸ਼ਿਮਲਾ ੧੪ ਦਸੰਬਰ-ਸ਼ਿਮਲਾ ਵਿਚ ਡੀ.ਸੀ.ਦਫਤਰ ਸਾਹਮਣੇ ਮੋਦੀ ਦਾ ਪੁਤਲਾ ਫੂਕਦੇ  ਹੋਏ ਅੱਧੀ ਦਰਜਨ ਦੇ ਕਰੀਬ ਕਾਂਗਰਸੀ ਵਰਕਰ ਖੁਦ ਅੱਗ ਦੀ ਲਪੇਟ ਵਿਚ ਆ ਗਏ ਅਤੇ ਝੁਲਸ ਗਏ।ਕਾਂਗਰਸੀ ਨੈਸ਼ਨਲ ਹੈਰਾਲਡ ਮਾਮਲੇ ਦੇ ਸਬੰਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਝੁਲਸਣ ਵਾਲਿਆਂ ਵਿਚ ਮਨੋਜ ਬੁਰੀ ਤਰਾਂ ਝੁਲਸ ਗਿਆ,ਜਿਸ ਨੂੰ ਹਸਪਤਾਲ ਵਿਚ ਦਾਖਲ ਕਰਾ ਦਿਤਾ ਗਿਆ।

Share