ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੇ ੫੪੭ ਵੇਂ ਪ੍ਰਕਾਸ਼ ਉੱਤਸਵ ਦੀਆਂ ਰੌਣਕਾਂ।

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੇ ੫੪੭ ਵੇਂ ਪ੍ਰਕਾਸ਼ ਉੱਤਸਵ ਦੀਆਂ ਰੌਣਕਾਂ।
ਪੰਚਕੂਲ਼ਾ -੨੫ ਨਵੰਬਰ-ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਜੀ ਵਿੱਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦਾ ੫੪੭ਵਾਂ ਪ੍ਰਕਾਸ਼ ਉੱਤਸਵ ਬਹੁਤ ਹੀ ਧੂਮ ਧਾਂਮ ਤੇ ਸ਼ਰਧਾ  ਨਾਲ ਮੰਨਾਇਆ ਗਿਆ।ਇਥੌ ਦੇ ਇਤਿਹਾਸਕ ਗੁ. ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਜੀ ਵਿੱਖੇ ਹੋਰ ਗੁਰਦੁਆਰਾ ਸਾਹਿਬ ਜੀ ਵਾਂਗ ੨੩ ਨਵੰਬਰ ਨੂੰ ਆਰੰਭ ਹੋਏ ਸ੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਗਏ। ਤੱੜਕ ਸਾਰ ਹੀ ਹਜ਼ਾਰਾਂ ਦੀ ਗਿੱਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜਣੀਆਂ ਸ਼ੁਰੂ ਹੋ ਗਈਆਂ।ਵੱਖ ਵੱਖ ਰਾਗੀ ਜੱਥਿਆਂ ਵਲੌ ਧੁਰ ਕੀ ਬਾਣੀਂ ਦਾ ਅਲਾਹੀ ਕੀਰਤਨ ਪ੍ਰਵਾਹ ਲਗਾਤਾਰ ਚਲਦਾ ਰਿਹਾ ਅਤੇ ਸੰਗਤਾਂ ਰੱਸ ਭਿੰਨੇ ਕੀਰਤਨ ਦਾ ਰੱਸ ਮਾਨਦੀਆਂ ਰਹੀਆਂ। ਗੁਰੂ ਕਾ ਲੰਗਰ ਵੀ ਲਗਾਤਾਰ ਅੱਟੁਟ ਵਰਤਾਇਆ ਜਾਂਦਾ ਰਿਹਾ ਅਤੇ ਸੰਗਤਾਂ ਸ੍ਰੀ ਵਾਹਿਗੁਰ ੂਜੀ ਦਾ ਜਾਪ ਕਰਦੀਆਂ ਲੰਗਰ ਛੱਕ ਕੇ ਨਿਹਾਲ ਹੁੰਦੀਆਂ ਰਹੀਆਂ। ਸ਼ਹਿਰ ਦੇ ਹੋਰ ਗੁਰਦੁਆਰਾ ਸਾਹਿਬ ਸੈਕਟਰ ੪,੭,੧੨ ੧੫ ਅਤੇ ਆਸ ਪਾਸ ਦੇ ਸ਼ਹਿਰਾਂ ਪਿੰਜੋਰ,ਕਾਲਕਾ,ਬਰਵਾਲਾ,ਰਾਏਪੁਰ-ਰਾਣੀ ਤੇ ਇਲਾਕੇ ਦੇ ੰਿਪੰਡਾਂ ਤੇ ਕਸਬਿਆਂ ਵਿਚ ਵੀ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮੰਨਾਇਆ ਗਿਆ ਅਤੇ ਦੀਵਾਨ ਸਜਾਏ ਗਏ।

Share