ਗਦਰੀ ਸ਼ਹੀਦਾਂ ਦੇ ਸ਼ਤਾਬਦੀ ਸਾਲ ਨੂੰ ਸਮਰਪਿਤ ੧੨ਵਾਂ ਗੁਰਸ਼ਰਨਸਿੰਘ ਨਾਟ ਉਤਸਵ-੨੦੧੫ ਨਵੰਬਰ੨੧ ਤੌ

ਗਦਰੀ ਸ਼ਹੀਦਾਂ ਦੇ ਸ਼ਤਾਬਦੀ ਸਾਲ ਨੂੰ ਸਮਰਪਿਤ ੧੨ਵਾਂ ਗੁਰਸ਼ਰਨਸਿੰਘ ਨਾਟ ਉਤਸਵ-੨੦੧੫ ਨਵੰਬਰ੨੧ ਤੌ
ਚੰਡੀਗੜ੍ਹ-੧੯ ਨਵੰਬਰ- ਗਦਰੀ ਸ਼ਹੀਦਾਂ ਦੇ ਸ਼ਤਾਬਦੀ ਸਾਲ ਨੂੰ ਸਮਰਪਿਤ ੧੨ਵਾਂ ਗੁਰਸ਼ਰਨ ਸਿੰਘ ਨਾਟ ਉਤਸਵ-੨੦੧੫ ਨਵੰਬਰ੨੧ ਤੌ ਸੁਚੇਤਕ ਰੰਗਮੰਚ ਵਲੌ ਪੰਜਾਬ ਕਲਾ ਭਵਨ ਸੈਕਟਰ-੧੬ ਚੰਡੀਗੜ੍ਹ ਵਿਚ ਮਨਾਇਆ ਜਾ ਰਿਹਾ ਹੈ।ਪੰਜਾਬ ਆਰਟਸ ਕੌਸਲ ,ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਮਨਿਸਟਰੀ ਤੇ ਆਫ ਕਲਚਰਲ ਦੇ ਸਹਿਯੋਗ ਨਾਲ ਇਸ ਦਾ ਆਗਾਜ਼ ਗ਼ਦਰ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਨਾਟਕ ‘ਸੁਲਗਦੇਸੁਪਨੇਗ਼ਦਰਦੇ’  ਨਾਲ ਹੋਵੇਗਾ।ਜਿਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵਲੌ ਕੀਤਾ ਜਾਵੇਗਾ ਜੋ ਗਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਬਰਤਾਨਵੀ ਹਕੂਮਤ ਖ਼ਿਲਾਫ ਬਗਾਵਤ ਦੇ ਵੱਖ ਵੱਖ ਕੇਸਾਂ ਵਿੱਚ ਫ਼ਾਂਸੀ ਤੇ ਲਟਕਾਏ ਗ਼ਦਰੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਭਾਰਤ ਦੇ ਭਵਿੱਖੀ ਇਨਕਲਾਬ ਦਾ ਸੰਦੇਸ਼ ਦੇਣ ਦੀ ਕਲਾਤਮਕ ਪੇਸ਼ਕਾਰੀ ਹੋਵੇਗੀ।ਇਸ ਤੌ ਇਲਾਵਾ ਬਾਕੀ ਚਾਰ ਦਿਨਾਂ ਵਿਚ ,ਉਧਾਰਾ ਪਤੀ,ਮੁਨਸ਼ੀ ਖਾਂਨ,ਅਸੀਂ ਅੰਨ ਦਾਤੇ ਹਾਂ ਤੇ ਆਖਰੀ ਦਿਨ ਕੱਚੀ ਗੜ੍ਹੀ ਦੀ ਪੇਸ਼ਕਾਰੀ ਹੋਵੇਗੀ।

Share