ਪੰਥ ਪ੍ਰਚਾਰਕਾਂ ਵਿਰੁੱਧ ਪੁਲਿਸ ਦੀ ਕਾਰਵਾਈ, ਬਾਬਾ ਦਲੇਰ ਸਿੰਘ,ਸੰਤ ਢੱਡਰੀਆਂ,ਪੰਥਪ੍ਰੀਤ ਸਿੰਘ ਨਜ਼ਰਬੰਦ।

ਪੰਥ ਪ੍ਰਚਾਰਕਾਂ ਵਿਰੁੱਧ ਪੁਲਿਸ ਦੀ ਕਾਰਵਾਈ, ਬਾਬਾ ਦਲੇਰ ਸਿੰਘ,ਸੰਤ ਢੱਡਰੀਆਂ,ਪੰਥਪ੍ਰੀਤ ਸਿੰਘ ਨਜ਼ਰਬੰਦ।
ਪੰਚਕੂਲਾ ੧੫ ਨਵੰਬਰ . ਪੰਥ ਪ੍ਰਚਾਰਕਾਂ ਵਲੌ ਬਰਗਾੜੀ ਕਾਂਨਫਰੰਸ ਵਿਚ ਕੀਤੇ ਫੈਸਲੇ ਅਨੁਸਾਰ ੧੫ ਨਵੰਬਰ ਤੌ ਮੰਤਰੀਆਂ,ਵਿਧਾਇਕਾਂ ਲ਼ੋਕ ਸਭਾ੍ਹ ਮੈਂਬਰਾਂ ਦੇ ਘਿਰਾਓ ਨੂੰ ਧਿਆਨ ਵਿਚ ਰਖਦੇ ਹੋਏ ਪੁਲਿਸ ਨੇ ਇਨਾਂ੍ਹ ਦੇ ਘਰਾਂ ਵਿਚ ਛਾਪੇ ਮਾਰਨੇ ਸੁਰੂ ਕਰ ਦਿਤੇ ਹਨ।ਬਾਬਾ ਦਲੇਰ ਸਿੰਘ,ਪੰਥਪਰੀਤਸਿੰਘ,ਸੰਤ ਢੱਡਰੀਆਂ ਨੂੰ ਉਨਾਂ ਦੇ ਘਰਾਂ ਵਿਚ ਨਜ਼ਰ ਬੰਦ ਕਰ ਦਿਤਾ ਹੈ।ਕਈਆਂ ਦੇ ਵਿਰੁੱਧ ਦੇਸ਼ ਧਰੋਹੀ ਦੇ ਕੇਸ ਵੀ ਦਰਜ਼ ਕੀਤੇ ਜਾ ਰਹੇ ਹਨ। ਸਰਬੱਤ  ਖਾਲਸੇ ਦੇ ਭਾਰੀ ਇਕਠ ਤੌ ਘਬਰਾਈ ਹੋਈ ਸਰਕਾਰ ਨੇ ਟਕਰਾਅ ਦੀ ਨੀਤੀ ਅਪਨਾ ਕੇ ਪੰਜਾਬ ਦਾ ਮਾਹੋਲ ਠੀਕ ਕਰਨ ਦੀ ਬਿਜਾਏ ਹੋਰ ਵਿਗਾੜ ਦਿਤਾ ਹੈ ਸਰਕਾਰ ਦੀ ਇਸ ਕਾਰਵਾਈ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਬਾਬਾ ਦਲੇਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਵਲੌ ਅਣ-ਐਲਾਨੀ ਐਮਰਜੈਨਸੀ ਦਾ ਮਾਹੌਲ ਬਣਾ ਦਿਤਾ ਗਿਆ ਹੈ।