ਅੱਤਵਾਦੀਆਂ ਨੇ ੪੦ ਮਿੰਟਾਂ ਵਿਚ ਵੱਖ ਵੱਖ ਥਾਵਾਂ ਤੇ ਪੈਰਿਸ ਵਿਚ ਹਮਲੇ ਕਰਕੇ ਸਾਰਾ ਫ਼ਰਾਂਸ ਹਿਲਾਇਆ।
ਅੱਤਵਾਦੀਆਂ ਨੇ ੪੦ ਮਿੰਟਾਂ ਵਿਚ ਵੱਖ ਵੱਖ ਥਾਵਾਂ ਤੇ ਪੈਰਿਸ ਵਿਚ ਹਮਲੇ ਕਰਕੇ ਸਾਰਾ ਫ਼ਰਾਂਸ ਹਿਲਾਇਆ।
ਪੈਰਿਸ-੧੪-ਨਵੰਬਰ. ਅੱਤਵਾਦੀਆਂ ਨੇ ੪੦ ਮਿੰਟਾਂ ਵਿਚ ਵੱਖ ਵੱਖ ਥਾਵਾਂ ਤੇ ਪੈਰਿਸ ਵਿਚ ਹਮਲੇ ਕਰਕੇ ਸਾਰਾ ਫ਼ਰਾਂਸ ਹਿਲਾ ਦਿਤਾ।ਇਨਾਂ੍ਹ ਹਮਲਿਆਂ ਵਿਚ ੧੩੦ ਦੇ ਕਰੀਬ ਮਨੁੱਖੀ ਜਾਨਾਂ ਚਲੀਆਂ ਗਈਆਂ ਅਤੇ ੩੫੦ ਤੌ ਵੱਧ ਵਿਅਕਤੀ ਜਖ਼ਮੀਂ ਹੋ ਗਏ।ਹਮਲੇ ਕਰਨ ਵਾਲੇ ਆਤੰਕਵਾਦੀਆਂ ਦੇ ਤਿੰਨ ਗਰੁਪਾਂ ਦੇ ੮ ਅੱਤਵਾਦੀ ਵੀ ਮਾਰੇ ਗਏ ਗਏ .ਆਈ.ਐਸ.ਆਈ.ਐਸ.ਨੇ ਇਹ ਜਿੰਮੇਂਵਾਰੀ ਆਪਣੇ ਸਿਰ ਲੈਂਦਿਆਂ ਇਹ ਵੀ ਧਮਕੀ ਦਿਤੀ ਕਿ ਫ਼ਰਾਂਸ ਤੇ ਇਸਤਰਾਂ ਦੇ ਹਮਲੇ ਜਾਰੀ ਰਹਿਣਗੇ. ਫ਼ਰਾਂਸ ਦੇ ਰਾਸ਼ਟਰਪਤੀ ਨੇ ਸਾਰੇ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ ਹੈ ਤੇ ਸੁੱਰਖਿਆ ਪ੍ਰੰਬਧ ਮਜਬੂਤ ਕਰ ਦਿਤੇ ਗਏ ਹਨ।ਅਮਰੀਕਾ ਦੇ ਰਾਸ਼ਟਰਪਤੀ ਬਾਰਕ ਉਬਾਮਾਂ ਨੇ ਇਸ ਹਮਲੇ ਨੂੰ ਮਨੁੱਖਤਾ ਵਿਰੁਧ ਹਮਲਾ ਕਿਹਾ ਹੈ,ਜਰਮਨ ਚਾਂਸਲਰ ਅੰਜਲਾ ਮਰਕਲ ਨੇਵੀਇਸ ਨੂੰ ਵੀ ਦੁਖ ਦਾਇਕ ਕਿਹਾ ਹੈ ਤੇ ਮੋਦੀ ਨੇ ਵੀ ਇਸ ਨੂੰ ਮਨੁਖਤਾ ਤੇ ਹਮਲਾ ਗਰਦਾਨਿਆ ਹੈ।ਬਰਤਾਨੀਂਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵਲੌ ਫ਼ਰਾਂਸ ਨੂੰ ਹਰ ਕਿਸਮ ਦੀ ਸਹਾਇਤਾ ਦਾ ਭਰੋਸਾ ਦਿਤਾ ਗਿਆ ਹੈ।