ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਦਬਾਅ ਤੌ ਮੁਕਤ ਕਰਾਉਂਣਾਂ ਅਜੋਕੇ ਸਮੇਂ ਦੀ ਲੋੜ- ਬਰਾੜ

ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਦਬਾਅ ਤੌ ਮੁਕਤ ਕਰਾਉਂਣਾਂ ਅਜੋਕੇ ਸਮੇਂ ਦੀ ਲੋੜ- ਬਰਾੜ
ਸ੍ਰੀ ਚਮਕੌਰ ਸਾਹਿਬ-੮ ਨਵੰਬਰ. ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਦਬਾਅ ਤੌ ਮੁਕਤ ਕਰਾਉਂਣਾਂ ਅਜੋਕੇ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉਘੇ ਨੇਤਾ ਜਗਮੀਤ ਸਿੰਘ ਬਰਾੜ ਵਲੌ ਕੀਤਾ ਗਿਆ.ਉਨਾਂ੍ਹ ਇਹ ਵੀ ਕਿਹਾ ਕਿ ਸਿੱਖ ਕੌਮ ਦੇ ਸਰਵ ਉਚ ਅਸਥਾਨ ਦੀ ਰਿਵਾਇਤੀ ਤੇ ਪਵਿੱਤਰ ਮਰਿਆਦਾ ਕਾਇਮ ਰਖੀ ਜਾਵੇ। ਬਾਦਲ ਤੇ ਇਲਜਾਂਮ ਲਾਉਂਦਿਆਂ ਉਨਾਂ੍ਹ ਨੇ  ਕਿਹਾ ਕਿ ਰਾਜਨੀਤੀ ਨੂੰ ਧਰਮ ਤੌ ਉਪਰ ਖੜਾ ਕਰਕੇ ਬਾਦਲ ਨੇ ਸਿੱਖਾਂ ਵਿਚ ਆਪਣੇ ਸਿਆਸੀ ਸੁਆਰਥ ਲਈ ਫੁੱਟ ਪਾ ਕੇ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ ।ਵੋਟਾਂ ਲਈ ਡੇਰਾ ਮੁਖੀ ਦੀ ਮੁਆਫੀ ਦਾ ਵਿਵਾਦ ਅਤੇ ਪੰਜਾਬ ਦੇ ਮੋਜੂਦਾ ਹਾਲਾਤਾਂ ਲਈ ਬਾਦਲ ਹੀ ਜਿਮੇਂਵਾਰ ਹੈ।

Share