ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਦੇਸ਼ ਦੇ ਆਰਥਿਕ ਵਿਕਾਸ ਲਈ ਵੱਡਾ ਖ਼ਤਰਾ- ਮਨਮੋਹਨ ਸਿੰਘ
ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਦੇਸ਼ ਦੇ ਆਰਥਿਕ ਵਿਕਾਸ ਲਈ ਵੱਡਾ ਖ਼ਤਰਾ- ਮਨਮੋਹਨ ਸਿੰਘ
ਨਵੀਂ ਦਿੱਲੀ-6/11/15- ਦੇਸ਼ ‘ਚ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਲੈ ਕੇ ਸਾਹਿਤਕਾਰਾਂ ਤੇ ਫ਼ਿਲਮਕਾਰਾਂ ਵਲੋਂ ਅਵਾਰਡ ਵਾਪਸੀ ਦਾ ਸਿਲਸਿਲਾ ਜਾਰੀ ਹੈ। ਉਥੇ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਦੇਸ਼ ਦੇ ਆਰਥਿਕ ਵਿਕਾਸ ਲਈ ਵੱਡਾ ਖ਼ਤਰਾ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 125ਵੀਂ ਜੈਅੰਤੀ ‘ਤੇ ਆਯੋਜਿਤ ਇਕ ਸੰਮੇਲਨ ‘ਚ ਗੱਲ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ‘ਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਘਾਣ ਕਰਨ ਵਾਲੀਆਂ ਹਾਲ ਦੀਆਂ ਘਟਨਾਵਾਂ ਨਾਲ ਪੂਰਾ ਦੇਸ਼ ਚਿੰਤਤ ਹੈ। ਡਾ. ਸਿੰਘ ਨੇ ਕਿਹਾ ਕਿ ਕੋਈ ਵੀ ਧਰਮ ਕਿਸੇ ਵੀ ਸਰਵਜਨਕ ਨੀਤੀ ਦਾ ਆਧਾਰ ਨਹੀਂ ਬਣ ਸਕਦਾ। ਧਰਮ ਇਕ ਨਿੱਜੀ ਮਾਮਲਾ ਹੈ ਜਿਸ ‘ਚ ਸੂਬੇ ਦੇ ਨਾਲ ਨਾਲ ਕਿਸੇ ਦਾ ਵੀ ਦਖ਼ਲ ਸਹੀ ਨਹੀਂ ਹੈ। ਧਰਮਨਿਰਪੇਖਤਾ ਤਾਂ ਆਸਥਾ ਦਾ ਹੀ ਇਕ ਹਿੱਸਾ ਹੈ[