ਤਿੰਨ ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਕਲਰਕ ਗ੍ਰਿਫਤਾਰ

 ਤਿੰਨ ਹਜਾਰ ਰੁਪਏ ਦੀ ਰਿਸ਼ਵਤ ਲੈਂਦਾ ਕਲਰਕ ਗ੍ਰਿਫਤਾਰ
ਚੰਡੀਗੜ੍ਹ—੩ ਨੰਵਬਰ-ਹਰਿਆਣਾ ਰਾਜ ਚੌਕਸੀ ਬਿਊਰ ਨੇ ਜਿਲਾ ਮੇਵਾਤ ਦੇ ਨੂਹ ਸਥਿਤ ਹਰਿਆਣਾਂ ਰੋਡਵੇਜ ਦੇ ਕੰਡਕਟਰ/ਕਲਰਕ ਮੁਹੰਮਦ ਇਕਬਾਲ ਨੂੰ ਨੰਹ ਦੇ ਤਹਿਸੀਲਦਾਰ ਬਸਤੀ ਰਾਮ ਦੀ ਹਾਜਰੀ ਵਿਚ ਹਰਿਆਣਾ ਰੋਡਵੇਜ ਦੇ ਨੂਹ ਡਿਪੂ ਵਿਚ ਤੈਨਾਤ ਡਰਾਈਵਰ ਫ਼ਜਰੂਦੀਨ ਪੁੱਤਰ ਅਯੂਬ ਵਾਸੀ ਰਾਣਿਆ ਵਾਲਾ ਖੁਰਦ ਜਿਲਾ ਪਲਵਲ ਤੌ ਰੂਟ ਬਦਲਣ ਦੇ ਬਦਲੇ ਵਿਚ ੩੦੦੦ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਬਿਊਰੋ ਦੇ ਇਕ ਬੁਲਾਰੇ ਅਨੁਸਾਰ ਗੁੜਗਾਉਂ ਦੇ ਪੁਲਸ ਥਾਣੇ ਵਿਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
Share