ਦਿੱਲੀ ਹਵਾਈ ਅੱਡੇ ‘ਤੇ ਉੱਡਦੀਆਂ ਦੇਖੀਆਂ ਸ਼ੱਕੀ ਚੀਜ਼ਾਂ, ਸੁਰੱਖਿਆ ਏਜੰਸੀਆਂ ਚੌਕਸ
ਹਵਾਈ ਅੱਡੇ ‘ਤੇ ਉੱਡਦੀਆਂ ਦੇਖੀਆਂ ਗਈਆਂ ਸ਼ੱਕੀ ਚੀਜ਼ਾਂ, ਸੁਰੱਖਿਆ ਏਜੰਸੀਆਂ ਚੌਕਸ
ਨਵੀਂ ਦਿੱਲੀ, 31 ਅਕਤੂਬਰ – ਇੰਦਰਾ ਗਾਂਧੀ ਏਅਰਪੋਰਟ ‘ਤੇ ਲਗਾਤਾਰ ਸ਼ੱਕੀ ਚੀਜ਼ਾਂ ( ਯੂ.ਐਫ.ਓ.) ਦੇਖੇ ਜਾਣ ਤੋਂ ਬਾਅਦ ਸੁਰੱਖਿਆ ‘ਚ ਲੱਗੀਆਂ ਏਜੰਸੀਆਂ ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਕੱਲ੍ਹ ਸਵੇਰੇ ਏ.ਟੀ.ਸੀ. ਨੇ ਦਿੱਲੀ ਏਅਰਪੋਰਟ ਦੇ ਅੰਦਰ ਤੇ ਬਾਹਰ ਲਗਾਤਾਰ ਤਿੰਨ ਵਾਰ ਕੋਈ ਉੱਡਦੀ ਵਸਤੂ ਦੇਖੀ। ਸੂਤਰਾਂ ਮੁਤਾਬਿਕ ਭਾਰਤੀ ਹਵਾਈ ਸੈਨਾ ਨੇ ਉਸ ਵਸਤੂ ਦੀ ਖੋਜ ਕਰਨ ਲਈ ਆਪਣਾ ਹੈਲੀਕਾਪਟਰ ਵੀ ਲਗਾ ਦਿੱਤੀ ਸੀ ਪਰ ਲੀਕਾਪਟਰ ਕੁੱਝ ਵੀ ਲੱਭ ਨਾ ਸਕਿਆ।
Share