ਪੁਸਤਕ ਰੀਵਿਊ
ਲੇਖਕ –ਕਿਦਾਰ ਨਾਥ ਕਿਦਾਰ ਦਾ ‘ਕਿਦਾਰ ਨਾਥ ਕਿਦਾਰ ਅਭਿਨੰਦਨ ਗ੍ਰੰਥ’
ਸੰਪਾਦਕ-ਸ਼ਾਮ ਸਿੰਘ-ਦੇਵ ਭਰਦਵਾਜ ਪੰਨੇ-੨੩੨ ਮੁਲ-੭੫੦ ਰੁਪਏ।ਪ੍ਰਕਾਸ਼ਕ-ਕਾਫ਼ਲਾ ਇੰਟਰਕਾਂਟੀਨੈਟਲ ਚੰਡੀਗੜ੍ਹ।
ਪਿਛਲੇ ਕੁਝ ਸਾਲਾਂ ਤੋ ਲੇਖਕਾਂ ਵਿਚ ਅਪਣੀਆਂ ਸਾਹਿੱਤਕ ਗੱਤੀ ਵਿਧੀਆਂ ਅਤੇ ਨਿੱਜੀ ਯਾਦਗਾਰਾਂ ਨੂੰ ਪਾਠਕਾਂ ਦੇ ਰੂਬਰੂ ਕਰਨ ਦਾ ਇਕ ਨਵਾਂ ਰੁਝਾਨ ਸ਼ੁਰੂ ਹੋਇਆ ਹੈ,ਜਿਸ ਦੇ ਫ਼ਲ ਸਰੂਪ ‘ਕਿਦਾਰ’  ਨੇ ਵੀ ਆਪਣਾ ‘ਅਭੀਨੰਦਨ ਗ੍ਰੰਥ’ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਉਸ ਨੇ ਇਸ ਨੂੰ ੧੦ ਭਾਗਾਂ ਵਿਚ ਵੰਡਿਆ ਹੈ ਪਹਿਲੇ ਭਾਗ ਵਿਚ ਸਵੈ-ਕਥਨ ਤੇ ਮੁਲਾਕਾਤਾਂ ਦੂਸਰੇ ਵਿਚ ਸਮਕਾਲੀ ਕਲਮਾਂ ਦੇ ਬੋਲ ਅਮੁੱਲੇ ਤੀਸਰੇ ਵਿਚ ਪਤਵੰਤਿਆਂ ਦੇ ਸੋਨ ਸੁਨੇਹੜੇ ਚੋਥੇ ਵਿਚ ਮਿੱਤਰ-ਸੁਨੇਹੀਆਂ ਦੀਆਂ ਨਜ਼ਰਾਂ ਵਿਚ ਪੰਜਵੇਂ ਵਿਚ ਪਰਿਵਾਰਕ ਮੈਬਰਾਂ ਦੇ ਵਿਚਾਰਾਂ ‘ਚ  ਛੇਵੇਂ ਤੇ ਸਤਵੇਂ ‘ਚ ਅੰਗਰੇਜੀ ਤੇ ਹਿੰਦੀ ਭਾਸ਼ਾ ‘ਚ’ਲੇਖਕਾਂ ਕਿਦਾਰ ਬਾਰੇ ਵਿਚਾਰ ਅਠਵੇਂ ‘ਉਰਦੂ ਕੇ ਤਾਸਰਾਤ ਨੌਵੇਂ ‘ਚ ਅਖਬਾਰਾਂਦੀਨਜ਼ਰ ਵਿਚ ਅਤੇ ਆਖਰੀ ਭਾਗ ਵਿਚ ਆਪਣੀ ਚੋਣਵੀਂ ਕਵਿਤਾ ਨੂੰ ਸ਼ਾਮਲ ਕੀਤਾ ਹੈ।ਪੰਜਾਬੀ,ਹਿੰਦੀ ਤੇ ਉਰਦੂ ਤਿੰਨਾਂ ਭਾਸ਼ਾਂਵਾਂ ਦਾ ਉਘਾ ਸਾਹਿਤਕਾਰ ਦੇਸ਼ ਪ੍ਰਦੇਸ ਘੁੰਮ ਚੁੱਕਾ ਦਰਜਨ ਤੌ ਵੱਧ ਪੁਸਤਕਾਂ ਦਾ ਰਚੇਤਾ  ਕਿਦਾਰ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ।ਇਕਾਨਵੇਂ ਬਹਾਰਾਂ ਮਾਣ ਚੁੱਕਾ ਕਿਦਾਰ ਅਜੇ ਵੀ ਨੌਜੁਆਂਨਾਂ ਵਾਲੇ ਸ਼ੌਕ ਰਖਦਾ ਹੋਇਆ ਆਪਣੇਂ ਦੋਸਤਾਂ ਵਿਚ ਹਸਦਾ ਤੇ ਟਿਚਰਾਂ ਕਰਦਾ ਮਿਲਦਾ ਹੈ ਅਪਣੇਂ ਘਰ ਵਿਚ ਮਹਿਫ਼ਲਾਂ ਸਜਾਉਂਦਾ ਹੋਇਆ ਆਪਣੀਆਂ ਸਾਹਿੱਤਕ ਕਾਮਯਾਬੀਆਂ ਤੇ ਦੇਸ਼ ਵਿਦੇਸ਼ਾਂ ਤੌ ਮਿਲੇ ਇਨਾਮਾਂ,ਸਨਮਾਂਨਾਂ  ਨੂੰ ਆਪਣੀਆਂ ਰਚਨਾਵਾਂ ਦਾਵਿਸ਼ਾਬਨਾਉਂਦਾ ਹੋਇਆਂ ਲਿਖ ਰਿਹਾ ਹੈ ਪ੍ਰਮਾਤਮਾਂ ਉਸਨੂੰ ਹੋਰ ਲੰਮਂੀ ਉਮਰ ਤੇ ਲਿਖਣ ਸ਼ਕਤੀ ਬਖਸ਼ੇ।
Share