ਪੰਜਾਬ ਵਿਚ ਸੁਰਖਿਆ ਬਲਾਂ ਦੀਆਂ ੧੦ ਕੰਪਨੀਆਂ ਤਾਇਨਾਤ
ਚੰਡੀਗਡ੍ਹ-੨੦ ਅਕਤੂਬਰ. ਪੰਜਾਬ ਦੀ ਵਿਗੜ ਰਹੀ ਸਤਿੱਥੀ ਨੂੰ ਧਿਆਨ ਵਿਚ ਰਖਦੇ ਹੋਏ ਕੇਂਦਰੀ ਸਰਕਾਰ ਨੇ ਸੁਰੱਖਿਆਂ ਬਲਾਂ ਦੀਆਂ ੧੦ ਕੰਪਨੀਆਂ ਪੰਜਾਬ ਸਰਕਾਰ ਦੀ ਮੰਗ ਅਨੁਸਾਰ ਭੇਜ ਦਿਤੀਆਂ ਹਨ। ਜਿੰਨਾਂ ਨੂੰ ਅੰਮ੍ਰਤਿਸਰ, ਜਲੰਧਰ,ਅਤੇ ਲੁਧਿਆਣਾ ਵਿਚ ੩-੩ ਤੇ ਤਰਨਤਾਰਨ ਵਿਚ ਇਕ ਕੰਪਨੀ ਨੂੰ ਤਾਇਨਾਤ ਕਰ ਦਿਤਾ ਹੈ।ਸਰਕਾਰ ਨੇ ਬਰਗਾੜੀ ਪਾਵਨ ਸਰੂਪ ਬੇਅਦਬੀ ਮਾਮਲੇ ਵਿਚ ਦੋ ਗ੍ਰਫਿਤਾਰੀਆਂ ਕਰ ਲੈਣ ਦਾ ਵੀ ਦਾਹਵਾ ਕੀਤਾ ਹੈ।ਇਸ ਦੇ ਨਾਲ ਨਾਲ ਅਸਤੀਫਿਆਂ ਦਾ ਸਿਲਸਿਲਾ ਅਜੇ ਤਕ ਜਾਰੀ ਹੈ ਇਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਿੰਘ ਦੋਬਲੀਆ ਅਤੇ ਚੌਧਰੀ ਮੋਹਣ ਸਿੰਘ ਬੰਗਾ ਸਾਬਕਾ ਵਿਧਾਇਕ ਤੇ ਮੈਂਬਰ ਲੋਕ ਸੇਵਾ ਕਮਿਸ਼ਨ ਨੇ ਵੀ ਆਪਣੇ ਅੋਹਦੇ ਤੌ ਅਸਤੀਫਾ ਦੇ ਦਿਤਾ ਹੈ।ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਜਨਤਕ ਸਮਾਗਮ ਵਿਚ ਬਿਨਾਂ ਸੱਦੇ ਦੇ ਪੁਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਰਾਗੀ ਸਿੰਘਾ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰਾਂ ਵਲੌ ਤਿੱਖਾ ਵੋਰਧ ਕੀਤਾ ਗਿਆ।
Share