ਸਾਰੇ ਪੰਜਾਬ ਵਿਚ ਧਰਨਿਆਂ ਪ੍ਰਦਰਸ਼ਨਾਂ ਤੇ ਅਸਤੀਫ਼ਿਆਂ ਦਾ ਸਿਲਸਿਲਾ ਜਾਰੀ

ਸਾਰੇ ਪੰਜਾਬ ਵਿਚ ਧਰਨਿਆਂ ਪ੍ਰਦਰਸ਼ਨਾਂ ਤੇ ਅਸਤੀਫ਼ਿਆਂ ਦਾ ਸਿਲਸਿਲਾ ਜਾਰੀ
ਚੰਡੀਗੜ੍ਹ-੧੮ ਅਕਤੂਬਰ-ਸਿਰਸਾ ਮੁਖੀ ਦੀ ਮੁਆਫੀ ਉਪਰੰਤ ਸ਼ੁਰੂ ਹੋਏ ਵਿਵਾਦ ਨੂੰ ਲੈ ਕੇ ਸਾਰੇ ਪੰਜਾਬ ਵਿਚ ਸਿੱਖ ਸੰਗਤ ਤੇ ਲੋਕਾਂ ਵਿਚ ਗੁਸੇ ਦੀ ਲਹਿਰ ਖਤਮ ਨਹੀਂ ਹੋ ਰਹੀ ਅਤੇ ਗੁਰਦੁਆਰਿਆਂ ਵਿਚ ਵਾਪਰ ਰਹੀਆਂ ਘਟਨਾਂਵਾਂ ਨੇ ਇਸ ਨੂੰ ਹੋਰ ਗਰਮਾ ਦਿਤਾ ਹੈ ਜਿਸ ਕਾਰਨ ਥਾਂ ਥਾਂ ਤੇ ਪ੍ਰਦਰਸ਼ਨ ਤੇ ਧਰਨਿਆਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੌਮਣੀ ਕਮੇਟੀ ਮੈਬਰਾਂ ਵਲੌ ਅਸਤੀਫੇ ਦਿਤੇ ਜਾ ਰਹੇ ਹਨ.ਸੰਤ ਸਮਾਜ ਦੇ ਬਾਬਾ ਸੇਵਾ ਸਿੰਘ,ਜੱਥੇਦਾਰ ਸੁਖਦੇਵ ਸਿੰਘ  ਭੌਰ ਅਤੇ ੫ ਹੋਰ ਕਮੇਟੀ ਮੈਬਰਾਂ  ਅਸਤੀਫ਼ੇ ਦੇ ਦਿਤੇ ਹਨ.ਇਸੇ ਦੁਰਾਨ ਧਰਨੇ ਤੇ ਬੈਠੇ ਇਕ ਸੇਵਾਦਾਰ ਦੀ ਮੋਤ ਵੀ ਹੋ ਗਈ ਹੈ

Share