ਪੰਜਾਬ ਦੀਆਂ ਹਿੰਸਕ ਘਟਨਾਵਾਂ ਪਿਛੇ ਸਰਕਾਰ ਦਾ ਹੱਥ-ਕੈਪਟਨ

ਪੰਜਾਬ ਦੀਆਂ ਹਿੰਸਕ ਘਟਨਾਵਾਂ ਪਿਛੇ ਸਰਕਾਰ ਦਾ ਹੱਥ-ਕੈਪਟਨ
ਚੰਡੀਗੜ੍ਹ-੧੫ ਅਕਤੂਬਰ. ਪੰਜਾਬ ਵਿਚ ਵਾਪਰ ਰਹੀਆਂ ਘਟਨਾਂਵਾਂ ਲਈ ਸਰਕਾਰ ਜਿੰਮੇਵਾਰ ਹੈ ਅਤੇ ਇਹ ਸਭ ਕੁਛ ਬਾਦਲ  ਹਰ ਮੋਰਚੇ ਤੇ ਫੇਲ੍ਹ ਹੋਣ ਉਪਰੰਤ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਲਈ ਕਰ ਰਿਹਾ ਹੈ. ਹਿੰਸਕ ਘਟਨਾਵਾਂ ਵਿਚ  ਦੋ ਕੀਮਤੀ ਜਾਨਾਂ ਜਾਣ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਉਨਾਂ ਕਿਹਾ ਕਿ ਲੋਕਾਂ ਨੂੰ ਬਾਦਲ ਦੀਆਂ ਫੁਟ ਪਾਊ ਨੀਤੀਆਂ ਤੋ ਸੁਚੇਤ ਰਹਿਣਾ ਚਾਹੀਦਾ ਹੈ.ਧਾਰਮਿਕ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਨੂੰ ਪੂਰਾ ਸਮਰਥੰਨ ਮਿਲਿਆ ਹੈ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਂਵਾਂ ਵਿਚ ਪੰਜਾਬ ਦੀਆਂ ਘਟਨਾਵਾਂ ਤੇ ਕਾਫੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਇਨਾਂ ਘਟਨਾਂਵਾਂ ਪਿਛੇ ਸਰਕਾਰ ਨੂੰ ੍ਹਹੀ ਦੋਸੀ ਠਹਿਰਾਇਆ ਜਾ ਰਿਹਾ ਹੈ ਜਿਸ ਨੇ ਆਪਣੇ ਸਿਆਸੀ ਸੋੜੇ ਹਿੱਤਾਂ ਲਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਵਾਇਆ ਹੈ
Share