ਕਿਸਾਨਾਂ ਨੇ ਰੇਲ ਰੋਕ ਅੰਦੋਲਨ ਖਤਮ ਕਰਕੇ ਸੰਘਰਸ਼ ਦੀ ਨਵੀਂ ਨੀਤੀ ਅਪਣਾਈ

ਕਿਸਾਨਾਂ ਨੇ ਰੇਲ ਰੋਕ ਅੰਦੋਲਨ ਖਤਮ ਕਰਕੇ ਸੰਘਰਸ਼ ਦੀ ਨਵੀਂ ਨੀਤੀ ਅਪਣਾਈ
ਚੰਡੀ ਗੜ੍ਹ-੧੩- ਅਕਤੂਬਰ. ਕਿਸਾਨਾਂ ਨੇ ਰੇਲ ਰੋਕ ਅੰਦੋਲਨ ਖਤਮ ਕਰਕੇ ਸੰਘਰਸ਼ ਦੀ ਨਵੀਂ ਨੀਤੀ ਅਪਣਾ ਲਈ ਹੈ,ਜਿਸ ਤੇ ੨੩ ਅਕਤੂਬਰ ਤੋ ਅਮਲ ਸ਼ੁਰੂ  ਹੋਵੇਗਾ ਇਸ ਦਿਨ ਤੋ ਕਿਸਾਨ ਪੰਜਾਬ ਦੇ ਮੰਤਰੀਆਂ,ਸੰਸਦ ਮੈਬਰਾਂ ਤੇ ਵਿਧਾਇਕਾਂ ਦੀਆਂ  ਰਿਹਾਇਸ਼ਾਂ ਦਾ ਘਿਰਾਓ ਕਰਨਗੇ ਅਤੇ ਇਸ ਦੇ ਨਾਲ ਨਾਲ ਮੰਤਰੀਆਂ ਦਾ ਵੀ ਬਾਈਕਾਟ ਕਰਨਗੇ  ਪਿਛਲੀ ਰਾਤ ਕੀਤੇ ਫੈਸਲੇ ਅਨੁਸਾਰ ਇਹ ਸੰਘਰਸ਼ ਉਨਾਂ ਚਿਰ ਜਾਰੀ ਰਹੇਗਾ ਜਿਨਾ੍ਹ ਚਿਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀ ਜਾਂਦੀਆਂ.
Share