ਪੀ.ਓ.ਕੇ. ‘ਚ ਅੱਤਵਾਦੀ ਕੈਂਪਾਂ ‘ਤੇ ਕਾਰਵਾਈ ਕਰਨ ‘ਚ ਸਮਰੱਥ ਹੈ ਹਵਾਈ ਸੈਨਾ- ਰਾਹਾ

ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-ਹਵਾਈ ਸੈਨਾ ਪ੍ਰਮੁੱਖ ਅਰੁਪ ਰਾਹਾ ਨੇ ਸਰਹੱਦ ਪਾਰ ਸਰਗਰਮ ਅੱਤਵਾਦੀਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਅੱਜ ਕਿਹਾ ਕਿ ਜੇ ਸਿਆਸੀ ਅਗਵਾਈ ਤੋਂ ਹਰੀ ਝੰਡੀ ਮਿਲਦੀ ਹੈ ਤਾਂ ਹਵਾਈ ਸੈਨਾ ਅੱਤਵਾਦੀ ਠਿਕਾਣਿਆਂ ਖਿਲਾਫ ਕਾਰਵਾਈ ਕਰਨ ‘ਚ ਪੂਰੀ ਤਰ੍ਹਾਂ ਸਮਰੱਥ ਹੈ। ਏਅਰ ਚੀਫ਼ ਮਾਰਸ਼ਲ ਰਾਹਾ ਨੇ ਹਵਾਈ ਸੈਨਾ ਦੇ ਸਾਲਾਨਾ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਭਾਰਤੀ ਹਵਾਈ ਸੈਨਾ ਹਰ ਤਰ੍ਹਾਂ ਦੀ ਚੁਣੌਤੀ ਤੇ ਸਥਿਤੀ ਨਾਲ ਨਜਿੱਠਣ ‘ਚ ਸਮਰੱਥ ਹੈ। ਇਹ ਪੁੱਛੇ ਜਾਣ ‘ਤੇ ਕਿ ਜਿਸ ਤਰ੍ਹਾਂ ਸੈਨਾ ਨੇ ਮਿਆਂਮਾਰ ‘ਚ ਦਾਖਲ ਹੋ ਕੇ ਅੱਤਵਾਦੀ ਕੈਂਪਾਂ ‘ਤੇ ਕਾਰਵਾਈ ਕੀਤੀ ਹੈ ਕਿ ਹਵਾਈ ਸੈਨਾ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ਖਿਲਾਫ ਕਾਰਵਾਈ ਕਰਨ ‘ਚ ਸਮਰੱਥ ਹੈ ਤਾਂ ਉਨ੍ਹਾਂ ਨੇ ਹਾਂ ਉਹ ਸਮਰੱਥ ਹਨ ਪਰ ਇਸ ਦਾ ਫ਼ੈਸਲਾ ਉਹ ਨਹੀਂ ਲੈ ਸਕਦੇ। ਇਹ ਫ਼ੈਸਲਾ ਸਰਕਾਰ ਨੂੰ ਲੈਣਾ ਹੈ।

 

Share