ਭਾਰੀ ਬਾਰਸ਼,ਤੁਫ਼ਾਂਨ ਨਕਲੀ ਦਵਾਈਆਂ, ਬਾਸਮਤੀ ਦੀਆਂ ਗਿਰਦੀਆਂ ਕੀਮਤਾਂ ਤੌ ਕਿਸਾਨ ਪ੍ਰੇਸ਼ਾਂਨ

ਬਠਿੰਡਾ-੨੨-ਸਤੰਬਰ.ਪੰਜਾਬ ਵਿਚ ਕਈ ਥਾਵਾਂ ਤੇ ਹੋਈ ਭਾਰੀ ਬਾਰਸ਼ ਤੇ ਤੂਫ਼ਾਂਨ ਨਾਲ ਝੋਨੇ,,ਕਮਾਦ ਦੀਆਂ ਵਿਛੀਆਂ ਫ਼ਸਲਾਂ ਨਾਲ  ਹੋਈ ਤਬਾਹੀ,ਨਕਲੀ  ਦਵਾਈਆਂ ਕਾਰਨ ਨਰਮੇਂ ਦਾ ਨੁਕਸਾਨ ਅਤੇ ਬਾਸਮਤੀ ਦੀਆਂ ਗਿਰਦੀਆਂ ਕੀਮਤਾਂ ਤੋ ਪਰੇਸ਼ਾਂਨ ਕਿਸਾਨਾਂ ਨੇ ਆਪਣਾਂ ਸਾਰਾ ਗੁਸਾ  ਬਠਿੰਡਾ ਵਿਚ ਚਲ ਰਹੇ ਕਿਸਾਨ ਮੇਲੇ ਵਿਚ ਕਡਿਆ .ਭੜਕੇ ਕਿਸਾਨਾਂ ਨੇ ਸਟੇਜ ਤੇ ਕਬਜਾ ਕਰ ਲਿਆ,ਜੁਤੀਆਂ ਲਹਿਰਾਈਆਂ,ਕੁਰਸੀਆਂ ਸੁਟੀਆਂ ਅਤੇ ਸਟੇਜ ਤੇ ਜਬਰੀ ਕਬਜਾ ਕਰ ਲਿਆ.ਸਰਕਾਰ ਤੇ ਬਾਦਲ ਵਿਰੁਧ ਜੋਰਦਾਰਨਾਹਰੇ ਬਾਜ਼ੀ ਵੀ ਕੀਤੀ .ਪੁਲਿਸ ਨੇ ਬੜੀ ਮੁਸ਼ਕਲ ਨਾਲ ਭੂੰਦੜ ਤੇ ਉਪ ਕੁਲਪਤੀ ਨੂੰ ਸੁਰੱਖਿਅਤ ਬਾਹਰ ਕਡਿਆ.

Share