4 ਤੋਂ 13 ਸਤੰਬਰ ਤਕ ਸਾਰੇ ਉਮੀਦਵਾਰਾਂ ਨੂੰ ਐਸ.ਟੀ.ਈ.ਟੀ. ਪ੍ਰੀਖਿਆ ਲਈ ਤਿੰਨ ਜਿਲ੍ਹਿਆਂ ਦੇ ਵਿਕਲਪ ਮੰਗੇ
ਚੰਡੀਗੜ੍ਹ, 1 ਸਤੰਬਰ – ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ 2014-15 ਲਈ ਅਜਿਹੇ ਉਮੀਦਵਾਰ ਜਿੰਨ੍ਹਾਂ ਨੇ ਨਿਰਧਾਰਿਤ ਸ਼ੈਡਯੂਲ ਅਰਥਾਤ 2 ਜੁਲਾਈ, 2015 ਤਕ ਬੈਂਕਾਂ ਵਿਚ ਪ੍ਰੀਖਿਆ ਫੀਸ ਤਾਂ ਜਮ੍ਹਾਂ ਕਰਵਾ ਦਿੱਤੀ ਸੀ, ਪਰ ਫੀਸ ਜਮ੍ਹਾਂ ਕਰਵਾਉਣ ਜਾਣ ਦਾ ਵੇਰਵਾ ਆਨ ਲਾਈਨ ਬਿਨੈ ਫਾਰਮ ਵਿਚ ਨਹੀਂ ਭਰ ਪਾਈਆ ਸੀ, ਅਜਿਹੇ ਉਮੀਦਵਾਰਾਂ ਨੂੰ ਮੁੜ ਫੀਸ ਦਾ ਵੇਰਵਾ ਭਰਨ ਦਾ ਮੌਕਾ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ।
ਬੋਰਡ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਮੀਦਵਾਰ 3 ਸਤੰਬਰ, 2015 ਤਕ ਆਨਲਾਈਨ ਫੀਸ ਦਾ ਵੇਰਵਾ ਭਰ ਕੇ ਆਪਣਾ ਕੰਫਰਮੇਸ਼ਨ ਪੇਜ ਡਾਊਨਲੋਡ ਕਰ ਸਕਦੇ ਹਨ ਅਤੇ ਅਜਿਹੇ ਉਮੀਦਾਵਾਰਾਂ ਦੇ ਰਜਿਸਟਰੇਸ਼ਨ ਦੀ ਸੂਚਨਾ ਤੁਰੰਤ ਐਸ.ਐਮ.ਐਸ. ਰਾਹੀਂ ਰਜਿਸਟਰਡ ਫੋਨ ‘ਤੇ ਭੇਜ ਦਿੱਤੀ ਜਾਵੇਗੀ।
ਬੁਲਾਰੇ ਨੇ ਦਸਿਆ ਕਿ 4 ਸਤੰਬਰ, ਤੋਂ 13 ਸਤੰਬਰ ਤਕ ਸਾਰੇ ਉਮੀਦਵਾਰਾਂ ਤੋਂ ਪ੍ਰੀਖਿਆ ਕੇਂਦਰਾਂ ਲਈ ਤਿੰਨ-ਤਿੰਨ ਜਿਲ੍ਹਿਆਂ ਦੇ ਵਿਕਲਪ ਮੰਗੇ ਜਾਣਗੇ। ਜਿਲ੍ਹਿਆਂ ਦਾ ਵਿਕਲਪ ਭਰੇ ਜਾਣ ਲਈ ਵੈਬਸਾਈਟ htet.nic.in ‘ਤੇ ਆਨਲਾਈਨ ਆਪਣੇ ਵਿਕਲਪ ਭਰੇ ਜਾ ਸਕਦੇ ਹਨ।
ਉਨ੍ਹਾਂ ਦਸਿਆ ਕਿ ਜਿੰਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਪ੍ਰੀਖਿਆ ਲਈ ਸੀ.ਬੀ.ਟੀ. ਅਰਥਾਤ ਆਨਲਾਈਨ ਪ੍ਰੀਖਿਆ ਦੀ ਚੋਣ ਕੀਤੀ ਸੀ, ਅਜਿਹੇ ਉਮੀਦਵਾਰ ਵੀ ਜੇਕਰ ਚਾਹੁਣ ਤਾਂ ਪ੍ਰੀਖਿਆ ਕੇਂਦਰ ਲਈ ਆਪਣੇ ਵਿਕਲਪ ਮੁੜ ਭਰ ਸਕਦੇ ਹਨ। ਇਸ ਤੋਂ ਬਾਅਦ ਵਿਕਲਪ ਭਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।
ਸਲਸਵਿਹ/2015