2 ਸਤੰਬਰ ਨੂੰ ਪੈਨਸ਼ਨ ਲਾਭਕਾਰੀਆਂ ਨੂੰ ਅਗਸਤ ਮਹੀਨੇ ਦੀ ਪੈਨਸ਼ਨ ਪੁੱਜ ਜਾਵੇਗੀ – ਸਮਾਜਿਕ ਨਿਆਂ ਮੰਤਰੀ

ਚੰਡੀਗੜ੍ਹ, 1ਸਤੰਬਰ 2015 – ਹਰਿਆਣਾ ਦੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਦੀ ਇਕ ਕਲਿਕ ਨਾਲ 2 ਸਤੰਬਰ ਨੂੰ ਰਾਜ ਦੇ ਕਰੀਬ 13 ਲੱਖ ਪੈਨਸ਼ਨ ਲਾਭਪਾਤਰੀਆਂ ਦੇ ਖਾਤੇ ਵਿਚ ਅਗਸਤ ਮਹੀਨੇ ਦੀ ਪੈਨਸ਼ਨ ਪੁੱਜ ਜਾਵੇਗੀ।
ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀਮਤੀ ਜੈਨ 2 ਸਤੰਬਰ ਨੂੰ ਸਵੇਰੇ ਸਾਢੇ 10 ਵਜੇ ਚੰਡੀਗੜ੍ਹ ਵਿਚ ਆਨਲਾਈਨ ਕਲਿਕ ਕਰਕੇ ‘ਥਾਰੀ ਪੈਨਸ਼ਨ, ਥਾਰੇ ਪਾਸ’ ਨਾਮਕ ਪਰਿਯੋਜਨਾ ਦੇ ਤਹਿਤ ਅੱਧੇ ਤੋਂ ਜ਼ਿਆਦਾ ਲਾਭਪਾਤਰੀਆਂ ਦੇ ਖਾਤੇ ਵਿਚ ਅਗਸਤ 2015 ਮਹੀਨੇ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਨੂੰ ਸਿੱਧੇ ਉਨ੍ਹਾਂ ਦੇ ਖਾਤੇ ਵਿਚ ਬੈਂਕਾਂ ਅਤੇ ਡਾਕਘਰਾਂ ਦੇ ਰਾਹੀਂ ਟ੍ਰਾਂਸਫਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਪਹਿਲਾਂ ਬੈਂਕ ਖਾਤੇ ਨਹੀਂ ਖੁੱਲ੍ਹਵਾਏ ਸਨ ਪ੍ਰੰਤੂ ਹੁਣ ਖਾਤੇ ਖੁੱਲ੍ਹਵਾ ਲਏ ਹਨ, ਦੇ ਖਾਤਿਆਂ ਵਿਚ ਵੀ ਲਗਭਗ 27 ਕਰੋੜ ਰੁਪਏ ਦੇ ਏਰੀਅਰ ਨੂੰ ਇਸ ਮੌਕੇ ਲਾਭਪਾਤਰੀਆਂ ਦੇ ਖਾਤੇ ਵਿਚ ਪਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਹਰਿਆਣਾ ਦੇ 5000 ਹਜ਼ਾਰ ਪਿੰਡਾਂ ਵਿਚ ਪੈਨਸ਼ਨ ਵੰਡਣ ਦੀ ਪਰਿਯੋਜਨਾ ਨੂੰ ਵੀ ਰਿਲੀਜ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਨੇ ਸਮਾਜਿਕ ਪੈਨਸ਼ਨ ਦੇ ਸਬੰਧ ਵਿਚ ਆਨਲਾਈਨ ਸੁਝਾਅ ਤੇ ਸ਼ਿਕਾਇਤ ਲਈ ਕਲਿਆਣ ਵਿੰਡੋ ਨੂੰ ਵੀ ਸ਼ੁਰੂ ਕੀਤਾ ਜਾਵੇਗਾ।
ਸਲਸਵਿਹ/2015

Share