ਹਰਿਆਣਾ ਦੇ ਮੁੱਖ ਮੰਤਰੀ ਨੇ ਜੈਨ ਮੁੰਨੀ ਤੁਰਣ ਸਾਗਰ ਦੀ ਕੜਵੇ ਪ੍ਰਵਚਨ ਕਿਤਾਬ ਦੀ ਘੁੰਡ ਚੁੱਕਾਈ ਕੀਤੀ

ਚੰਡੀਗੜ੍ਹ, 1 ਸਤੰਬਰ  – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇਥੇ ਜੈਨ ਮੁੰਨੀ ਤਰੁਣ ਸਾਗਰ ਜੀ ਮਹਾਰਾਜ ਵੱਲੋਂ ਲਿਖਤੀ ਪੁਸਤਕ ‘ਕੜਵੇ ਪ੍ਰਵਚਨ’ ਦੇ ਅੱਠਵੇਂ ਸੰਸਕਰਣ ਦਾ ਵਿਮੋਚਨ ਕੀਤਾ।
ਮੁੰਨੀ ਤਰੁਣ ਸਾਗਰ ਦੇ ਬੁਲਾਰੇ ਸ੍ਰੀ ਕ੍ਰਿਸ਼ਨ ਰਤਲਾਮੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹੁਣ ਤੱਕ ‘ਕੜਵੇ ਪ੍ਰਵਚਨ’ ਦੀ ਹੁਣ ਤੱਕ ਸੱਤ ਲੱਖ ਕਾਪੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਦਾ 15 ਵਿਦੇਸ਼ੀ ਸ਼ਹਿਰਾਂ ਸਮੇਤ ਦੇਸ਼ ਵਿਦੇਸ਼ ਦੇ ਕੁਲ 120 ਸ਼ਹਿਰਾਂ ਵਿਚ ਇਕਸਾਰ ਰਿਲੀਜ਼ ਕੀਤੀ ਗਈ, ਜੋ ਇਕ ਰਿਕਾਰਡ ਹੈ।
ਇਸ ਮੌਕੇ ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਰਾਮ ਬਿਲਾਸ ਸ਼ਰਮਾ, ਜਨ ਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਘਣਸ਼ਿਆਮ ਸਰਾਫ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਅਧਿਕਾਰੀ (ਮੀਡੀਆ) ਸ੍ਰੀ ਰਾਜ ਕੁਮਾਰ ਭਾਰਦਵਾਜ, ਜੈਨ ਸਮਾਜ ਫਰੀਦਾਬਾਦ ਦੇ ਪ੍ਰਤੀਨਿਧ ਸ੍ਰੀ ਅਜੈ ਜੈਨ, ਸ੍ਰੀ ਮੁਕੁਲ ਜੈਨ ਅਤੇ ਸ੍ਰੀ ਡੀ ਕੇ ਜੈਨ ਵੀ ਹਾਜ਼ਰ ਸਨ।
ਸਲਸਵਿਹ/2015

Share