ਸੂਬੇ ਵਿਚ ਮੈਟਰੋ ਸਟੇਸ਼ਨਾਂ ਦਾ ਨਾਂਅ ਬਦਲਣ ਲਈ ਕਮੇਟੀ ਗਠਤ

ਚੰਡੀਗੜ੍ਹ, 1 ਸਤੰਬਰ  – ਹਰਿਆਣਾ ਸਰਕਾਰ ਨੇ ਸੂਬੇ ਵਿਚ ਪੈਣ ਵਾਲੇ ਮੈਟਰੋ ਸਟੇਸ਼ਨਾਂ ਦਾ ਨਾਂਅ ਬਦਲਣ ਲਈ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਦੇ ਹੋਰ ਮੈਂਬਰਾਂ ਵਿਚ ਅਰਬਨ ਲੋਕਲ ਬਾਡੀ ਵਿਭਾਗ ਦੇ ਪ੍ਰਧਾਨ ਸਕੱਤਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟਂ ਦੇ ਮੁੱਖ ਪ੍ਰਸ਼ਾਸਕ ਤੇ ਪ੍ਰਬੰਧ ਨਿਰਦੇਸ਼ਕ, ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸ਼ਾਮਿਲ ਹੋਣਗੇ।
ਰਾਜ ਪੱਧਰੀ ‘ਤੇ ਸਬੰਧਤ ਜਿਲਾ ਡਿਪਟੀ ਕਮਿਸ਼ਨਰ ਮੈਂਬਰ ਸਕੱਤਰ ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਤੇ ਪ੍ਰਬੰਧ ਨਿਰਦੇਸ਼ਕ, ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਨੋਡਲ ਅਧਿਕਾਰੀ ਵੱਜੋਂ ਕੰਮ ਕਰਨਗੇ।
ਸਲਸਵਿਹ/2015

Share