ਸੋਨੀਆ ਅਤੇ ਰਾਹੁਲ ਸਭ ਤੋਂ ਵੱਡੇ ਨੌਟੰਕੀਬਾਜ-ਕਟਾਰੀਆ
ਅੰਬਾਲਾ, 10 ਅਗਸਤ – ਸਾਂਸਦ ਰਤਨ ਲਾਲ ਕਟਾਰੀਆ ਨੇ ਕਹਾ ਹੈ ਕ ਿਪਾਕਸਿਤਾਨ ਅਤਵਾਦ ਦੀ ਸਾਜਸ਼ਿ ਰਚ ਕੇ ਭਾਰਤ ਦੇ ਸਬਰ ਦਾ ਇਮਤਹਾਨ ਲੈਣਾ ਚਾਹੁੰਦਾ ਹੈ।ਭਾਰਤ ਅਜਹੀ ਹਰ ਸਾਜਸ਼ਿ ਦਾ ਮੂੰਹ ਤੋਡ਼ ਜਵਾਬ ਦੇਣ ਦੇ ਸਮਰੱਥ ਹੈ ਅਤੇ ਕਸੇ ਨੂੰੰ ਵੀ ਰਾਸ਼ਟਰ ਧ੍ਰੋਹ ਲਈ ਭਾਰਤ ਦੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੱਿਤਾ ਦੇਵੇਗਾ।
ਸ਼੍ਰੀ ਕਟਾਰੀਆ ਅੱਜ ਛਾਉਣੀ ਦੇ ਰੈਸਟ ਹਾਊਸ ਵਚਿ ਮੀਡੀਆ ਨਾਲ ਗੱਲ-ਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਹਰਆਿਣਾ ਦੇ ਭੂ-ਵਗਿਆਿਨ, ਅਕਸ਼ੈ ਊਰਜਾ ਅਤੇ ਖਣਨ ਰਾਜ ਮੰਤਰੀ ਨਾਇਬ ਸੰਿਘ ਸੈਣੀ ਅਤੇ ਭਾਜਪਾ ਨੇਤਾ ਸ਼ੁਭ ਆਦੇਸ਼ ਮੱਿਤਲ ਵੀ ਮੌਜੂਦ ਸਨ।
ਉਨ੍ਹਾਂ ਕਹਾ ਕ ਿਅਤਵਾਦੀਆਂ ਦੀ ਸਾਜਸ਼ਿ ਨੂੰ ਨਾਕਾਮ ਕਰਨ ਵਾਲੇ ਯਮੁਨਾਨਗਰ ਜ਼ਲ੍ਹੇ ਦੇ ਰੌਕੀ ਵਰਗੇ ਬਹਾਦਰ ਸਪਾਹੀਆਂ ਦੀ ਸ਼ਹਾਦਤ ਜਾਇਆ ਨਹੀਂ ਜਾਣ ਦੱਿਤੀ ਜਾਵੇਗੀ ਅਤੇ ਅਤਵਾਦ ਦਾ ਡੱਟ ਕੇ ਮੁਕਾਬਲਾ ਕਰਨ ਦੇ ਨਾਲ ਨਾਲ ਪਾਕਸਿਤਾਨ ਤੇ ਕੂਟਨੀਤਕ ਤੌਰ ਤੇ ਵੀ ਦਬਾਅ ਬਣਾਇਆ ਜਾ ਰਹਾ ਹੈ। ਉਨ੍ਹਾਂ ਕਹਾ ਕ ਿਭਾਰਤੀ ਸੈਨਾ ਅਤੇ ਨੀਮ ਫੌਜੀ ਬਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜੀ-ਜਾਨ ਨਾਲ ਜੁੱਟੇ ਹੋਏ ਹਨ ਜਨ੍ਹਾਂ ਤੇ ਭਾਰਤ ਵਾਸੀਆਂ ਨੂੰ ਮਾਣ ਹੈ।
ਇਕ ਸਵਾਲ ਦੇ ਜਵਾਬ ਵਚਿ ਸ਼੍ਰੀ ਕਟਾਰੀਆ ਨੇ ਕਹਾ ਕ ਿਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇਸ਼ ਨੂੰ ਗੁਮਰਾਹ ਕਰ ਰਹੇ ਹਨ।ਸੋਨੀਆ ਗਾਂਧੀ ਵੱਲੋਂ ਅੰਬਾਲਾ ਦੀ ਬੇਟੀ ਅਤੇ ਦੇਸ਼ ਦੀ ਵਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਡਰਾਮੇਬਾਜ ਦੱਸਣ ਤੇ ਆਪਣੀ ਪ੍ਰਤੀਕ੍ਰਆਿ ਦੰਿਦਆਿਂ ਉਨ੍ਹਾਂ ਕਹਾ ਕ ਿਅਸਲ ਵਚਿ ਸੋਨੀਆ ਅਤੇ ਰਾਹੁਲ ਸਭ ਤੋਂ ਵੱਡੇ ਨੌਟੰਕੀਬਾਜ ਹਨ ਅਤੇ ਉਹ ਯੂ.ਪੀ.ਏ ਸਰਕਾਰ ਦੇ ਕਾਰਜਕਾਲ ਵਚਿ ਹੋਏ ਵੱਡੇ ਘੁਟਾਲਆਿਂ ਤੋਂ ਦੇਸ਼ ਦੀ ਜਨਤਾ ਦਾ ਧਆਿਨ ਹਟਾਉਣ ਲਈ ਸੁਸ਼ਮਾ ਸਵਰਾਜ ਵਰਗੀ ਸਾਫ ਅਕਸ ਦੀ ਨੇਤਾ ਤੇ ਆਧਾਰਹੀਣ ਦੋਸ਼ ਲਾ ਰਹੇ ਹਨ। ਉਨ੍ਹਾਂ ਕਹਾ ਕ ਿਸੋਨੀਆ ਅਤੇ ਰਾਹੁਲ ਨੇ ਪਛਿਲੇ ੧੦ ਸਾਲਾਂ ਵਚਿ ਗਲਤ ਨੀਤੀਆਂ ਨਾਲ ਦੇਸ਼ ਨੂੰ ਵਨਾਸ਼ ਵੱਲ ਧੱਕਆਿ ਹੈ ਅਤੇ ਹੁਣ ਝੂਠੀ ਬਆਿਨਬਾਜੀ ਨਾਲ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਸ਼ਿ ਕਰ ਰਹੇ ਹਨ।
ਸ਼੍ਰੀ ਕਟਾਰੀਆ ਨੇ ਕਹਾ ਕ ਿਕੇਂਦਰ ਸਰਕਾਰ ਦੇ ਕੇਵਲ ਸਵਾ ਸਾਲ ਦੇ ਕਾਰਜਕਾਲ ਵਚਿ ਅੰਬਾਲਾ ਸੰਸਦੀ ਹਲਕੇ ਵਚਿ ੩ ਹਜਾਰ ਕਰੋਡ਼ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਦੋਂ ਕ ਿਕਾਂਗਰਸ ਦੇ ੬੭ ਸਾਲਾਂ ਦੇ ਕਾਰਜਕਾਲ ਵਚਿ ਵੀ ਏਨੇ ਪ੍ਰੋਜੈਕਟ ਇਸ ਹਲਕੇ ਨੂੰ ਨਹੀਂ ਮਲਿ ਸਕੇ।ਉਨ੍ਹਾਂ ਨੇ ਅੰਬਾਲਾ ਵਚਿ ਡਜੀਟਲ ਮਹਲਾ ਆਈ.ਟੀ.ਆਈ ਕਾਇਮ ਕਰਨ ਦੀ ਮਨਜੂਰੀ ਦੇਣ ਲਈ ਕੇਂਦਰੀ ਮਾਨਵ ਸਰੋਤ ਮੰਤਰੀ ਸਮਿਰਤੀ ਇਰਾਨੀ ਦਾ ਧੰਨਵਾਦ ਵੀ ਕੀਤਾ।
ਫੋਟੋ : ਛਾਉਣੀ ਵਚਿ ਮੀਡੀਆ ਨਾਲ ਗੱਲ-ਬਾਤ ਕਰਦੇ ਹੋਏ ਸਾਂਸਦ ਰਤਨ ਲਾਲ ਕਟਾਰੀਆ, ਨਾਲ ਬੈਠੇ ਹਨ ਰਾਜ ਮੰਤਰੀ ਨਾਇਬ ਸੰਿਘ ਸੈਣੀ ਅਤੇ ਸ਼ੁਭ ਆਦੇਸ਼ ਮੱਿਤਲ