ਘਰੌੜਾ, ਕਰਨਾਲ ਵਿਚ ਐਨਸੀਸੀ ਦੀ ਨਵੀਂ ਅਕਾਦਮੀ ਖੋਲ੍ਹੀ ਜਾਵੇਗੀ

ਚੰਡੀਗੜ੍ਹ, 10 ਅਗਸਤ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਘਰੌੜਾ, ਕਰਨਾਲ ਵਿਚ ਐਨਸੀਸੀ ਦੀ ਨਵੀਂ ਅਕਾਦਮੀ ਖੋਲ੍ਹੀ ਜਾਵੇਗੀ ਅਤੇ ਸੂਬੇ ਦੇ ਇਕ ਸੈਨਿਕ ਸਕੂਲ ਨੂੰ ਸੈਨਿਕ ਕਾਲਜ ਬਣਾਉਣ ਦਾ ਵੀ ਯਤਨ ਕੀਤਾ ਜਾਵੇਗਾ ਤਾਂ ਕਿ ਰੱਖਿਆ ਸੇਵਾਵਾਂ ਵਿਚ ਜਾਣ ਵਾਲੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਪ੍ਰਾਪਤ ਹੋਣ।
ਮੁੱਖ ਮੰਤਰੀ ਨੇ ਅੱਜ ਸੈਨਿਕ ਸਕੂਲ ਕੁੰਜਪੁਰਾ, ਕਰਨਾਲ ਦੇ 55ਵੇਂ ਸਥਾਪਨਾ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਹੋਸਟਲ ਦਾ ਵੀ ਉਦਘਾਟਨ ਕੀਤਾ ਅਤੇ ਨਵੇਂ ਕਾਰਟਯਾਰਡ ਹੋਸਟਲ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ। ਮੁੱਖ ਮੰਤਰੀ ਨੇ ਸ਼ਹੀਦੀ ਸਮਰਕ ‘ਤੇ ਜਾ ਕੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਸੂਬੇ ਵਿਚ ਰੇਵਾੜੀ ਵਿਚ ਦੂਜਾ ਸੈਨਿਕ ਸਕੂਲ ਚਲ ਰਿਹਾ ਹੈ, ਪ੍ਰੰਤੂ ਜੇਕਰ ਜ਼ਰੂਰਤ ਹੋਈ ਤਾਂ ਇਕ ਹੋਰ ਸੈਨਿਕ ਸਕੂਲ ਦੀ ਸਥਾਪਨਾ ਕੀਤੀ ਜਾਵੇਗੀ, ਕਿਉਂਕਿ ਇਥੋਂ ਦੇ ਨੌਜਵਾਨ ਰੱਖਿਆ ਸੇਵਾਵਾਂ ਵਿਚ ਜਾਣ ਵਿਚ ਜ਼ਿਆਦਾ ਰੁਚੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜਵਾਨ ਰੱਖਿਆ ਸੇਵਾਵਾਂ ਵਿਚ ਜਾ ਕੇ ਦੇਸ਼ ਦੀ ਸੇਵਾ ਕਰਕੇ ਪੂਰੇ ਸੂਬੇ ਦਾ ਮਾਣ ਵਧਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦੇ ਲਈ ਹਰਿਆਣਾ ਸਰਕਾਰ ਵੱਲੋਂ ਸਾਰੇ ਸੰਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਅੱਜ ਹੀ ਦੇ ਦਿਨ 9 ਅਗਸਤ 1942 ਨੂੰ ਭਾਰਤ ਦੇਸ਼ ਵਿਚ ਹੋਣਹਾਰ ਸੈਨਿਕਾਂ, ਕ੍ਰਾਂਤੀਕਾਰੀਆਂ ਤੇ ਦੇਸ਼ ਭਗਤਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ ਸੀ। ਮੁੱਖ ਮੰਤਰੀ ਨੇ ਦੇਸ਼ ‘ਤੇ ਕੁਰਬਾਨ ਹੋਣ ਵਾਲੇ ਜਾਣੇ ਅਣਜਾਣੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿ ਉਨ੍ਹਾਂ ਦੀ ਸ਼ਹੀਦੀ ਦੀ ਯਾਦ ਦਿਵਾਈ, ਜਿਨ੍ਹਾਂ ਨੇ ਸਾਨੂੰ ਸਭ ਨੂੰ ਆਜਾਦੀ ਦਿਵਾਈ ਅਤੇ ਉਨ੍ਹਾਂ ਅਮਰ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਖੁੱਲ੍ਹੀ ਹਵਾ ਵਿਚ ਸ਼ਾਹ ਲੈ ਰਹੇ ਹਾਂ।
ਸੈਨਿਕ ਸਕੂਲ ਨਾਲ ਆਪਣੀ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਚਪਨ ਵਿਚ ਉਨ੍ਹਾਂ ਦਾ ਸੁਪਨਾ ਸੀ ਕਿ ਕਦੇ ਉਹ ਸੈਨਿਕ ਸਕੂਲ ਵਿਚ ਜਾਣ, ਪ੍ਰੰਤੂ ਉਸ ਸਮੇਂ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੋਈ ਪਰ ਅੱਜ ਇਥੇ ਆ ਕੇ ਹੋਸਟਲ ਦਾ ਉਦਘਾਟਨ ਤੇ ਕੈਡਿਟਸ ਦਾ ਗਾਰਡ ਆਫ ਆਨਰ ਲੈ ਕੇ ਉਨ੍ਹਾਂ ਨੂੰ ਅਤਿ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੈਨਿਕ ਸਕੂਲ ਦੇ ਲਈ ਹਰਿਆਣਾ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੂਲ ਤੋਂ ਪਾਸ ਆਉਟ 700 ਤੋਂ ਜ਼ਿਆਦਾ ਵਿਦਿਆਰਥੀ ਰਾਸ਼ਟਰੀ ਰੱਖਿਆ ਅਕਾਦਮੀ (ਐਨਡੀਏ) ਵਿਚ ਜਾ ਚੁੱਕੇ ਹਨ, ਇਸ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਇਥੋਂ ਪਾਸ ਆਉਟ ਵਿਦਿਆਰਥੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਜੋ ਕਿ ਮਾਣ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਸਥਾਪਨਾ 1961 ਵਿਚ ਹੋਈ। ਉਦੋਂ ਤੋਂ ਲੈ ਕੇ ਇਹ ਸਕੂਲ ਪ੍ਰਗਤੀ ਦੇ ਰਾਹ ‘ਤੇ ਚਲ ਰਿਹਾ ਹੈ। ਅਜਿਹੇ ਸਕੂਲਾਂ ਵਿਚ ਦਾਖਲਾ ਲੈ ਕੇ ਸਿੱਖਿਆ ਲੈਣ ਵਾਲੇ ਬੱਚੇ ਬਹੁਤ ਭਾਗਸ਼ਾਲੀ ਹਨ। ਇਸ ਸਕੂਲ ਨੇ ਦੇਸ਼ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਸੈਨਿਕ ਅਧਿਕਾਰੀ ਵੀ ਦਿੱਤੇ ਹਨ, ਜੋ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਹੈ। ਵਰਤਮਾਨ ਵਿਚ ਸਕੂਲ ਵਿਚ 432 ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਸਾਰੇ ਕੈਡਿਟਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਾਰੇ ਆਪਣੇ ਟੀਚੇ ਵਿਚ ਸਫਲ ਹੋਣ ਅਤੇ ਦੇਸ ²ਤੇ ਸਮਾਜ ਦੀ ਉਨਤੀ ਤੇ ਤਰੱਕੀ ਵਿਚ ਆਪਣਾ ਯੋਗਦਾਨ ਦੇਣ।
ਉਨ੍ਹਾਂ ਕਿਹਾ ਕਿ ਪਰੰਪਰਾਗਤ ਖੇਡਾਂ ਨੂੰ ਵਧਾਵਾ ਦੇਣ ਦੇ ਲਈ ਸੂਬਾ ਸਰਕਾਰ ਹਰ ਪਿੰਡ ਵਿਚ ਜਿੰਮ ਖੋਲ੍ਹ ਰਹੀ ਹੈ ਤਾਂ ਕਿ ਰਾਜ ਦਾ ਨੌਜਵਾਨ ਰਿਸਟ ਪੁਸਟ ਅਤੇ ਸਿਹਤਮੰਦ ਰਹਿਣ। ਇਸੇ ਤਰ੍ਹਾਂ ਸੂਬੇ ਦੇ ਖਿਡਾਰੀਆਂ ਨੂੰ ਅੱਗੇ ਵਧਾਉਣ ਤੇ ਉਤਸਾਹਤ ਦੇਣ ਦੇ ਲਈ ਨਵੀਂ ਖੇਡ ਨੀਤੀ ਵੀ ਬਣਾਈ ਗਈ ਹੈ, ਜਿਸਦੇ ਤਹਿਤ ਖਿਡਾਰੀਆਂ ਨੂੰ ਉਤਸਾਹਨ ਰਕਮ ਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਦੇ ਨਾਲ ਨਾਲ ਸਿੱਖਿਆ ਸੁਧਾਰ ਦੀ ਦਿਸ਼ਾ ਵਿਚ ਵੀ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਸਿੱਖਿਆ ਪੱਧਰ ਨੂੰ ਉਚਾ ਚੁੱਕਣ ਦੇ ਲਈ ਇਕ ਸਲਾਹਕਾਰ ਕਮੇਟੀ ਗਠਿਤ ਕੀਤੀ ਗਈ ਹੈ। ਸੂਬੇ ਦਾ ਜੋ ਨੌਜਵਾਨ ਸਿੱਖਿਆ ਤੋਂ ਵਾਂਝਾ ਰਹਿ ਗਿਆ ਹੈ, ਕੌਸ਼ਲ ਵਿਕਾਸ ਮਿਸ਼ਨ ਦੇ ਰਾਹੀਂ ਉਨ੍ਹਾਂ ਦੇ ਪਰੰਪਰਾਗਤ ਹੁਨਰ ਦੇ ਮੌਕੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਰੁਜ਼ਾਗਰ ਯੋਗ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੈਨਿਕ ਸਕੂਲ ਵਿਚ ਹਰ ਘਰ ਹਰਿਆਲੀ ਯੋਜਨਾ ਨੂੰ ਵਧਾਵਾ ਦੇਣ ਦੇ ਲਈ ਪੌਦਾ ਲਗਾਇਆ ਅਤੇ ਸੈਨਿਕ ਸਕੂਲ ਵਿਚ ਰਹਿ ਰਹੇ 100 ਪਰਿਵਾਰਾਂ ਨੂੰ 5-5 ਪੌਦੇ ਵੀ ਵੰਡੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਬਾਬੂ ਮੂਲਚੰਦ ਜੈਨ ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ, ਕੁੰਜਪੁਰਾ ਵਿਚ ਲਗਭਗ 1 ਕਰੋੜ 47 ਲੱਖ ਨਾਲ ਤਿਆਰ ਹੋਸਪਟੈਲਿਟੀ ਭਵਨ ਦਾ ਉਦਘਾਟਲ ਵੀ ਕੀਤਾ।
ਇਸ ਮੌਕੇ ਘਰੌਂੜਾ ਦੇ ਵਿਧਾਇਕ ਹਰਵਿੰਦਰ ਕਲਿਆਣ, ਮੇਅਰ ਰੇਣੂ ਬਾਲਾ ਗੁਪਤਾ, ਮੇਜਰ ਜਨਰਲ ਨਰਿੰਦਰ ਪਾਲ ਸਿੰਘ, ਕਰਨਲ ਵਾਈਐਸ ਪਰਮਾਰ, ਓਐਸਡੀ ਜਵਾਹਰ ਯਾਦਵ ਤੇ ਅਮਰੇਂਦਰ ਸਿੰਘ, ਡੀਸੀ ਡਾ. ਜੇ ਗਣੇਸ਼ਨ, ਐਸਪੀ ਪੰਕਜ ਨੈਨ ਹੋਰ ਹਾਜ਼ਰ ਸਨ।
ਸਲਸਵਿਹ/2015

Share