ਪੇਂਡੂ ਮਹਿਲਾ ਖੇਡ ਮੁਕਾਬਲਿਆਂ ਵਿਚ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਰਕਮ ਵਿਚ ਵਾਧਾ
ਚੰਡੀਗੜ੍ਹ, 8 ਅਗਸਤ- ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਵਿਤਾ ਜੈਨ ਨੇ ਕਿਹਾ ਕਿ ਪੇਂਡੂ ਮਹਿਲਾ ਖੇਡ ਮੁਕਾਬਲਿਆਂ ਵਿਚ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਰਕਮ ਵਿਚ ਵਾਧਾ ਕੀਤਾ ਹੈ। ਇਸ ਦੇ ਬਾਅਦ ਬਲਾਕ, ਜ਼ਿਲ੍ਹਾ ਤੇ ਰਾਜ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਨੂੰ ਲਾਭ ਹੋਵੇਗਾ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਮਹਿਲਾਵਾਂ ਤੇ ਲੜਕੀਆਂ ਦੇ 6 ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਵਿਚ 30 ਸਾਲ ਤੋਂ ਜ਼ਿਆਦਾ ਉਮਰ ਵਰਗ ਦੀਆਂ ਮਹਿਲਾਵਾਂ ਦੇ ਲਈ ਚਮਚ ਵਿਚ ਆਲੂ ਦੌੜ, ਮਟਕਾ ਦੌੜ ਅਤੇ 100 ਮੀਟਰ ਦੌੜ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, 30 ਸਾਲ ਤੋਂ ਘੱਟ ਉਮਰ ਵਰਗ ਦੀਆਂ ਲੜਕੀਆਂ ਜਾਂ ਮਹਿਲਾਵਾਂ ਦੇ ਲਈ 300 ਮੀਟਰ ਦੌੜ, 400 ਮੀਟਰ ਦੌੜ ਅਤੇ 5 ਕਿਲੋਮੀਟਰ ਸਾਈਕਲ ਦੌੜ ਆਯੋਜਿਤ ਕੀਤੀ ਜਾਂਦੀ ਹੈ।
ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਦੱਸਿਆ ਕਿ ਭਵਿੱਖ ਵਿਚ ਬਲਾਕ ਪੱਧਰ ‘ਤੇ ਪਹਿਲੇ ਪੁਰਸਕਾਰ ਦੇ ਤੌਰ ‘ਤੇ 2100 ਰੁਪਏ, ਦੂਜਾ ਪੁਰਸਕਾਰ 1100 ਰੁਪਏ ਅਤੇ ਤੀਜਾ ਪੁਰਸਕਾਰ 750 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਇਹ ਰਕਮ ਕ੍ਰਮਵਾਰ : 500 ਰੁਪਏ, 300 ਰੁਪਏ ਅਤੇ 200 ਰੁਪਏ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ‘ਤੇ ਪਹਿਲਾ ਪੁਰਸਕਾਰ 4100 ਰੁਪਏ, ਦੂਜਾ ਪੁਰਸਕਾਰ 3100 ਰੁਪਏ ਅਤੇ ਤੀਜਾ ਪੁਰਸਕਾਰ 2100 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਇਹ ਰਕਮ ਕ੍ਰਮਵਾਰ : 1000 ਰੁਪਏ, 750 ਰੁਪਏ ਅਤੇ 500 ਰੁਪਏ ਦਿੱਤੀ ਜਾਂਦੀ ਸੀ। ਸੂਬਾ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਖਿਡਾਰੀਆਂ ਨੂੰ ਪਹਿਲਾ ਪੁਰਸਕਾਰ 11000 ਰੁਪਏ, ਦੂਜਾ ਪੁਰਸਕਾਰ 8100 ਰੁਪਏ ਅਤੇ ਤੀਜਾ ਪੁਰਸਕਾਰ 4100 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਇਹ ਰਕਮ ਕ੍ਰਮਵਾਰ : 3100 ਰੁਪਏ, 2100 ਰੁਪਏ ਅਤੇ 1100 ਰੁਪਏ ਦਿੱਤੀ ਜਾਂਦੀ ਸੀ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਇਸ ਤਰ੍ਹਾਂ ਦੇ ਖੇਡ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਮਨਜ਼ੂਰ ਰਕਮ ਨੂੰ ਵੀ ਵਧਾਇਆ ਗਿਆ ਹੈ। ਇਸ ਦੇ ਤਹਿਤ ਬਲਾਕ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ 18 ਹਜ਼ਾਰ ਰੁਪਏ, ਜ਼ਿਲ੍ਹਾ ਪੱਧਰ ‘ਤੇ 20 ਹਜ਼ਾਰ ਰੁਪਏ ਅਤੇ ਸੂਬਾ ਪੱਧਰ ‘ਤੇ 4 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ 15 ਹਜ਼ਾਰ ਰੁਪਏ ਅਤੇ ਸੂਬਾ ਪੱਧਰ ‘ਤੇ 2.99 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ।
ਸਲਸਵਿਹ/2015