ਦੱਖਣੀ ਹਰਿਆਣਾ ਵਿਚ ਰਾਜ ਦਾ ਸਭ ਤੋਂ ਵੱਡਾ ਸਿਕਲ ਡੇਵਲੈਪਮੈਂਟ ਸੈਂਟਰ ਬਣਾਇਆ ਜਾਵੇਗਾ
ਚੰਡੀਗੜ੍ਹ, 9 ਅਗਸਤ – ਦੱਖਣੀ ਹਰਿਆਣਾ ਵਿਚ ਰਾਜ ਦਾ ਸਭ ਤੋਂ ਵੱਡਾ ਸਿਕਲ ਡੇਵਲੈਪਮੈਂਟ ਸੈਂਟਰ ਬਣਾਇਆ ਜਾਵੇਗਾ। ਇਸਦਾ ਐਲਾਨ ਅੱਜ ਹਰਿਆਣਾ ਦੇ ਲੋਕ ਨਿਰਮਾਣ ਤੇ ਵਣ ਵਿਭਾਗ ਦੇ ਮੰਤਰੀ ਰਾਵ ਨਰਬੀਰ ਸਿੰਘ ਨੇ ਗੁੜਗਾਉਂ ਵਿਚ ਆਯੋਜਿਤ ਅਭਿਨੰਦਨ ਸਮਾਰੋਹ ਦੇ ਦੌਰਾਨ ਕੀਤੀ।
ਸ੍ਰੀ ਸਿੰਘ ਨੇ ਕਿਹਾ ਕਿ ਸਰਕਾਰ ਆਈ ਟੀ ਨੂੰ ਵਧਾਵਾ ਦੇਣ ਦੇ ਨਾਲ ਗੁੜਗਾਉਂ ਵਿਚ ਹੀ ਰਾਜ ਦਾ ਸਭ ਤੋਂ ਵੱਡਾ ਸਿਕਲ ਡੈਵਲੇਪਮੈਂਟ ਸੈਂਟਰ ਖੋਲ੍ਹਣ ‘ਤੇ ਵਿਚਾਰ ਕਰ ਰਹੀ ਹੈ। ਲੋਕਾਂ ਨੇ ਉਨ੍ਹਾਂ ਦੇ ਸਾਹਮਣੇ ਸੜਕ ਨਿਰਮਾਣ ਤੇ ਗਲੀਆਂ ਨੂੰ ਪੱਕਾ ਕਰਵਾਉਣ ਦੀਆਂ ਮੰਗਾਂ ਰੱਖੀਆਂ। ਇਸ ਤੋਂ ਇਲਾਵਾ ਲੋਕਾਂ ਨੇ ਰਾਸ਼ਨ ਕਾਰਡ ਤੇ ਬੀਪੀਐਲ ਕਾਰਡ ਬਣਾਉਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਵੀ ਲੋਕ ਨਿਰਮਾਣ ਮੰਤਰੀ ਨੂੰ ਵੀ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਸਿਕਲ ਡੈਵਲੇਪਮੈਂਟ ਸੈਂਟਰ ਖੋਲ੍ਹਣ ਦੇ ਬਾਅਦ ਟ੍ਰੇਡ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਭਟਕਣਾ ਨਹੀਂ ਪਵੇਗਾ ਸਗੋਂ ਉਨ੍ਹਾਂ ਦੇ ਘਰ ਦੇ ਆਸ ਪਾਸ ਹੀ ਰੁਜ਼ਾਗਰ ਦੇ ਸਾਧਨ ਉਪਲੱਬਧ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਬੁਢਾਪਾ ਪੈਨਸ਼ਨ ਦੇ ਲਈ ਲਾਭਪਾਤਰੀਆਂ ਨੂੰ ਇਧਰ ਓਧਰ ਭਟਕਣ ਦੀ ਜ਼ਰੂਰਤ ਨਹੀਂ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਪੈਨਸ਼ਨ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਪਾਈ ਜਾਵੇਗੀ। ਉਨ੍ਹਾਂ ਪੈਨਸ਼ਨ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਪੈਨਸ਼ਨ ਲਾਭਪਾਤਰੀਆਂ ਨੇ ਹੁਣ ਤੱਕ ਬੈਂਕ ਜਾਂ ਡਾਕਘਰ ਵਿਚ ਆਪਣੇ ਖਾਤੇ ਨਹੀਂ ਖੁੱਲ੍ਹਵਾਏ ਹਨ, ਉਹ ਛੇਤੀ ਤੋਂ ਛੇਤੀ ਆਪਣੇ ਖਾਤੇ ਖੁੱਲ੍ਹਵਾ ਲੈਣ।
ਰਾਵ ਨਰਬੀਰ ਨੇ ਸ਼ਿਵ ਵਿਹਾਰ ਨਿਵਾਸੀ ਤਮਤਰਾ ਸੈਣੀ ਨੂੰ ਦਸਵੀਂ ਕਲਾਸ ਵਿਚ ਟੋਪ ਕਰਨ ‘ਤੇ ਟ੍ਰਾਫੀ ਵੀ ਦਿੱਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਇਸ ਬੇਟੀ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ, ਅਸੀਂ ਸਭ ਮਿਲਕੇ ਇਸਦੇ ਸੁਨਿਹਰੀ ਭਵਿੱਖ ਦੇ ਲਈ ਕਾਮਨਾ ਕਰਦੇ ਹਾਂ ਅਤੇ ਲੋਕਾਂ ਨੂੰ ਜਾਗਰੂਕਤ ਵੀ ਕਰਾਂਗੇ ਕਿ ਬੇਟਾ-ਬੇਟੀ ਵਿਚ ਕੋਈ ਫਰਕ ਨਹੀਂ ਕਰਨਾ ਚਾਹੀਦਾ।
ਇਸਦੇ ਬਾਅਦ ਰਾਵ ਨਰਬੀਰ ਸਿੰਘ ਨੇ ਗੁੜਗਾਉਂ ਬੱਸ ਅੱਡੇ ਦਾ ਅਚਨਚੇਤ ਨਿਰੀਖਣ ਕੀਤਾ ਜਿਸ ਵਿਚ ਉਨ੍ਹਾਂ ਪਾਇਆ ਕਿ ਬੱਸ ਅੱਡੇ ‘ਤੇ ਥਾਂ ਥਾਂ ਕੂੜੇ, ਗੰਦਗੀ ਦੇ ਢੇਰ ਲਗੇ ਹਨ ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੱਖੀ, ਮੱਛਰ ਪਨਪ ਰਿਹਾ ਹੈ, ਸੋਚਾਲਿਆ ਵਿਚ ਪਾਣੀ ਦਾ ਪ੍ਰਬੰਧ ਨਹੀਂ ਸੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਛੇਤੀ ਤੋਂ ਛੇਤੀ ਇਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਇਥੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਸਲਸਵਿਹ/2015