ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ

ਚੰਡੀਗੜ੍ਹ, 8 ਅਗਸਤ – ਹਰਿਆਣਾ ਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਪ੍ਰੋ² ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ ਜਿਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਹ ਰੇਲਵੇ ਸਟੇਸ਼ਨ ਜਰਮਨੀ ਦੇ ਬਰਲਿਨ ਦੇ ਰੇਲਵੇ ਸਟੇਸ਼ਨ ਵਰਗਾ ਬਣੇਗਾ ਅਤੇ ਇਹ ਕੰਮ ਉਸੇ ਕੰਪਨੀ ਨੂੰ ਸੌਪਿਆ ਗਿਆ ਹੈ ਜਿਸ ਨੇ ਬਰਲਿਨ ਦਾ ਰੇਲਵੇ ਸਟੇਸ਼ਨ ਬਣਾਇਆ ਸੀ।
ਪ੍ਰੋ. ਸੋਲੰਕੀ ਅੱਜ ਗੁੜਗਾਉਂ ਵਿਚ ਆਰਥਿਕ ਤੇ ਵਿਗਿਆਨਕ ਅਧਿਐਨ ਪਰਿਸ਼ਦ ਵੱਲੋਂ ਆਯੋਜਿਤ ਗੋਸਟੀ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਗਲੇ 3-4 ਸਾਲ ਵਿਚ ਚੰਡੀਗੜ੍ਹ ਨੂੰ ਸਲਮ ਫਰੀ ਸਿਟੀ ਐਲਾਨਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਸਾਲ 2022 ਤੱਕ ਦੇਸ਼ ਵਿਚ ਹਰ ਵਿਅਕਤੀ ਦੇ ਕੋਲ ਘਰ ਹੋਵੇਗਾ ਅਤੇ ਕੋਈ ਵੀ ਬੇਘਰ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ 24 ਘੰਟੇ ਪਾਣੀ ਅਤੇ ਬਿਜਲੀ ਮਿਲੇਗੀ। ਪ੍ਰੋ. ਸੋਲੰਕੀ ਨੇ ਕਿਹਾ ਕਿ ਉਦਯੋਗਪਤੀਆਂ ਦੇ ਸਹਿਯੋਗ ਨਾਲ ਗੁੜਗਾਉਂ ਵੀ ਉਸ ਦਿਸ਼ਾ ਵਿਚ ਅੱਗੇ ਵਧੇਗਾ, ਅਜਿਹਾ ਉਨ੍ਹਾਂ ਦਾ ਵਿਸ਼ਵਾਸ ਹੈ।   
ਉਨ੍ਹਾਂ ਕਿਹਾ ਕਿ ਤਕਨੀਕ ਦੇ ਬਿਨਾਂ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਲਈ ਤਕਨੀਕ ਅਤੇ ਵਿਕਾਸ ਦੋਵੇਂ ਇਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ ਗੁੜਗਾਉਂ ਵਿਚ ਮਾਡਲ ਆਈਆਈਟੀ ਬਣਾਈ ਜਾਵੇਗੀ। ਇਸ ਫੈਸਲਾ ਨਾਲ ਇਥੋਂ ਦੇ ਨੌਜਵਾਨਾਂ ਨੂੰ ਉਚ ਤਕਨੀਕੀ ਸਿੱÎਖਆ ਹਾਸਲ ਕਰਨ ਦੇ ਮੌਕੇ ਮਿਲਣਗੇ।
ਮੈਟਰੋ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਗੁੜਗਾਉਂ ਮੈਟਰੋ ਨਾਲ ਜੁੜ ਚੁੱਕਿਆ ਹੈ ਅਤੇ ਇਥੋਂ ਦੇ ਅੰਦਰ ਰੈਪਿਡ ਮੈਟਰੋ ਵੀ ਆ ਚੁੱਕੀ ਹੈ ਜਦੋਂ ਕਿ ਚੰਡੀਗੜ੍ਹ ਵਿਚ ਅਜੇ ਮੈਟਰੋ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਨੂੰ ਮੈਟਰੋ ਨਾਲ ਜੋੜਨ ਦੀ ਪਰਿਯੋਜਨਾ ਪਿਛਲੇ 12 ਸਾਲ ਤੋਂ ਠੰਡੇ ਬਸਤੇ ਵਿਚ ਪਈ ਸੀ। ਇਹ ਵਿਚਾਰ ਹੋ ਰਿਹਾ ਸੀ ਕਿ ਇਸ ਪਰਿਯੋਜਨਾ ਨੂੰ ਸਰਕਾਰ ਬਣਾਏ ਜਾਂ ਨਿੱਜੀ ਹਿੱਸੇਦਾਰੀ ਨਾਲ ਪੂਰਾ ਕੀਤਾ ਜਾਵੇ। ਇਨ੍ਹਾਂ ਸ਼ੰਕਾਵਾਂ ਦੇ ਕਾਰਨ ਇਹ ਪਰਿਯੋਜਨਾ ਸਿਰੇ ਨਹੀਂ ਚੜ੍ਹ ਸਕੀ। ਪ੍ਰੋ. ਸੋਲੰਕੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਦੇ ਮੁੱਖ ਪ੍ਰਸ਼ਾਸਕ ਰਹਿੰਦੇ ਹੋਏ ਇਸ ਪਰਿਯੋਜਨਾ ਨੂੰ ਸ਼ੁਰੂ ਕਰਨ ਦੀ ਯੋਜਨਾ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਲਈ ਗ੍ਰੇਟਰ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ ਬਣਾਇਆ ਗਿਆ ਹੈ ਜਿਸ ਵਿਚ ਕੇਂਦਰ ਸਰਕਾਰ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸ਼ੁਰੂਆਤ ਵਿਚ ਜੋ 100 ਕਰੋੜ ਰੁਪਏ ਦੀ ਰਕਮ ਦੀ ਜ਼ਰੂਰਤ ਸੀ ਉਸ ਨੂੰ ਵੀ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਕੇਂਦਰ ਸਰਕਾਰ ਨੇ 25-25 ਕਰੋੜ ਰੁਪਏ ਦੇ ਕੇ ਪੂਰਾ ਕੀਤਾ ਹੈ।
ਐਨਸੀਆਰ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਹਰਿਆਣਾ ਦਾ ਇਹ ਸੋਭਾਗ ਹੈ ਕਿ 21 ਵਿਚੋਂ 13 ਜ਼ਿਲ੍ਹੇ ਐਨਸੀਆਰ ਵਿਚ ਪੈਂਦੇ ਹਨ ਜਦੋਂ ਕਿ ਦਿੱਲੀ ਤੋਂ ਇਲਾਵਾ ਉਤਰ ਪ੍ਰਦੇਸ਼ ਦੇ 7 ਅਤੇ ਰਾਜਸਥਾਨ ਦਾ ਇਕ ਜ਼ਿਲ੍ਹਾ ਹੀ ਐਨਸੀਆਰ ਵਿਚ ਸ਼ਾਮਲ ਹੈ। ਰਾਜਪਾਲ ਨੇ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਅਵੱਲ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਤ ਵੀ ਕੀਤਾ।
ਸਲਸਵਿਹ/2015

Share