ਕੰਧ ਡਿੱਗਣ ਦੇ ਨਾਲ ਮਾਰੇ ਗਏ 11 ਲੋਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਆਰਥਿਕ ਮਦਦ

ਚੰਡੀਗੜ੍ਹ, 8 ਅਗਸਤ (                  ) – ਨਾਰਨੌਲ ਦੇ ਪਿੰਡ ਧੌਲੇੜਾ ਵਿਚ ਸਟੋਨ ਕਰੱਸਰ ਪਲਾਟ ਦੀ ਕੰਧ ਡਿੱਗਣ ਦੇ ਨਾਲ ਮਾਰੇ ਗਏ 11 ਲੋਕਾਂ ਦੇ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਆਰਥਿਕ ਮਦਦ ਦੇ ਚੈਕ ਵੰਡੇ ਗਏ।
ਇਹ ਰਕਮ ਨਾਰਨੌਲ ਦੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਨੇ ਅੱਜ ਜਨਰਲ ਹਸਪਤਾਲ ਪਹੁੰਚਕੇ ਹਰਿਆਣਾ ਭਵਨ ਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਵੱਲੋਂ ਪਰਿਵਾਰਾਂ ਨੂੰ ਭੇਟ ਕੀਤੇ। ਇਨ੍ਹਾਂ ਵਿਚ ਦੋ ਪੰਜੀਕ੍ਰਿਤ ਮਜ਼ਦੂਰਾਂ ਨੂੰ ਹਰਿਆਣਾ ਭਵਨ ਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਵੱਲੋਂ 5-5 ਲੱਖ ਰੁਪਏ ਦੇ ਚੈਕ ਦਿੱਤੇ ਗਏ। ਇਹ ਦੋਵੇ ਮਜ਼ਦੂਰ ਉਕਤ ਬੋਰਡ ਦੇ ਤਹਿਤ ਨਿਰਧਾਰਤ ਫੀਸ ਤੇ ਸ਼ਰਤਾਂ ‘ਤੇ ਪੰਜੀਕ੍ਰਿਤ ਹੁੰਦੇ ਹਨ ਅਤੇ ਹਰ ਮਹੀਨੇ ਕੁਝ ਰਕਮ ਜਮ੍ਹਾਂ ਕਰਵਾਉਂਦੇ ਹਨ। ਇਸ ਨਿਯਮ ਦੇ ਤਹਿਤ ਜੇਕਰ ਕਿਸੇ ਮਜ਼ਦੂਰ ਦੀ ਮੌਤ ਹੁੰਦੀ ਹੈ ਤਾਂ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਹ ਰਕਮ ਸਰਕਾਰ ਵੱਲੋਂ ਬੀਮਾ ਯੋਜਨਾ ਦੇ ਇਕ-ਇਕ ਲੱਖ ਅਤੇ ਮੁੱਖ ਮੰਤਰੀ ਰਾਹਤ ਫੰਡ ਦੇ ਦੋ-ਦੋ ਲੱਖ ਰੁਪਏ ਤੋਂ ਅਲੱਗ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੇ ਪਰਿਵਾਰ ਧੌਲੇੜਾ ਪਿੰਡ ਵਿਚ ਹੀ ਰਹਿੰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਇਸ ਹਾਦਸੇ ਦੇ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ ਅਤੇ ਸ਼ੁੱਕਰਵਾਰ ਹਾਦਸੇ ਦੇ ਸਮੇਂ ਤੋਂ ਹੀ ਸਥਾਨਕ ਐਸਡੀਐਮ ਮਹੇਸ਼ ਕੁਮਾਰ ਜਨਰਲ ਹਸਪਤਾਲ ਵਿਚ ਡਟੇ ਹੋਏ ਹਨ। ਰਾਤ ਭਰ ਜ਼ਿਲ੍ਹਾ ਪ੍ਰਸ਼ਾਸਨ ਹੋਰ ਥਾਵਾਂ ‘ਤੇ ਇਲਾਜ ਦੇ ਲਈ ਭੇਜੇ ਗਏ ਜ਼ਖਮੀਆਂ ਦੇ ਸੰਪਰਕ ਵਿਚ ਰਹੇ ਅਤੇ ਉਥੇ ਮੁਫਤ ਤੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਜਿਹੇ ਹਾਦਸੇ ਵਿਚ ਰਾਜ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਰਹਿੰਦੀ ਹੈ। ਰਾਜ ਦੇ ਮੁੱਖ ਮੰਤਰੀ ਵੱਲੋਂ ਰਾਹਤ ਰਕਮ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੀ ਬੀਮਾ ਯੋਜਨਾ ਦੇ ਤਹਿਤ ਇਕ-ਇਕ ਲੱਖ ਰੁਪਏ ਅਤੇ ਦੋ-ਦੋ ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਛੇਤੀ ਤੋਂ ਛੇਤੀ ਪੀੜਤਾਂ ਨੂੰ ਦਿੱਤੇ ਜਾਣਗੇ।
ਸਲਸਵਿਹ/2015

Share