ਹਰਿਆਣਾ ਵਿਚ ਆਜ਼ਾਦੀ ਦਿਵਸ 15 ਅਗਸਤ 2015 ਨੂੰ ਗੌਰਵਪੂਰਣ ਢੰਗ ਨਾਲ ਮਨਾਇਆ ਜਾਵੇਗਾ
ਚੰਡੀਗੜ੍ਹ 7 ਅਗਸਤ – ਹਰਿਆਣਾ ਵਿਚ ਆਜ਼ਾਦੀ ਦਿਵਸ 15 ਅਗਸਤ 2015 ਨੂੰ ਗੌਰਵਪੂਰਣ ਢੰਗ ਨਾਲ ਮਨਾਇਆ ਜਾਵੇਗਾ ਅਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਪੰਚਕੂਲਾ ਵਿਚ ਜਦੋਂ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਕੁਰੂਕੇਸ਼ਤਰ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ। ਪੰਜਾਬ ਰਾਜਭਵਨ, ਚੰਡੀਗੜ੍ਹ ਵਿਚ ਇਸੇ ਦਿਨ ਸ਼ਾਮ ਨੂੰ ‘ਏਟ ਹੋਮ’ ਦਾ ਵੀ ਆਯੋਜਨ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੰਵਰਪਾਲ ਪਾਨੀਪਤ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ। ਸਿੱਖਿਆ ਮੰਤਰੀ ਸ੍ਰੀ ਰਾਮ ਬਿਲਾਸ ਸ਼ਰਮਾ ਫਰੀਦਾਬਾਦ, ਵਿੱਤ ਮੰਤਰੀ ਕੈਪਟਨ ਅਭਿਮੰਨੂ ਅੰਬਾਲਾ ਵਿਚ, ਖੇਤੀਬਾੜੀ ਮੰਤਰੀ ਸ੍ਰੀ ਓਮ ਪ੍ਰਕਾਸ਼ ਧਨਖੜ ਭਿਵਾਨੀ ਵਿਚ, ਸਿਹਤ ਮੰਤਰੀ ਸ੍ਰੀ ਅਨਿਲ ਵਿਜ ਯਮੁਨਾਨਗਰ ਵਿਚ, ਲੋਕ ਨਿਰਮਾਣ ਮੰਤਰੀ ਰਾਵ ਨਰਬੀਰ ਸਿੰਘ ਮੇਵਾਤ (ਨੂੰਹ) ਵਿਚ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਰੋਹਤਕ ਵਿਚ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪਵਾਂਰ ਗੁੜਗਾਉਂ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਸੇ ਤਰ੍ਹਾਂ, ਸਹਿਕਾਰਤਾ ਰਾਜ ਮੰਤਰੀ ਸ੍ਰੀ ਬਿਕਰਮ ਸਿੰਘ ਯਾਦਵ ਮਹਿੰਦਰਗੜ੍ਹ (ਨਾਰਨੌਲ) ਵਿਚ, ਜਨ ਸਿਹਤ ਇੰਜਨੀਅਰਿੰਗ ਰਾਜ ਮੰਤਰੀ ਸ੍ਰੀ ਘਣਸ਼ਿਆਮ ਸਾਰਾਫ ਰੇਵਾੜੀ ਵਿਚ, ਅਨੁਸੂਚਿਤ ਜਾਤੀਆਂ ਤੇ ਪਿਛੜੇ ਵਰਗ ਕਲਿਆਣ ਰਾਜ ਮੰਤਰੀ ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਜੀਂਦ ਵਿਚ, ਖੁਰਾਕ ਤੇ ਸਪਲਾਈ ਰਾਜ ਮੰਤਰੀ ਸ੍ਰੀ ਕਰਣ ਦੇਵ ਕੰਬੋਜ ਕੈਥਲ ਵਿਚ, ਖਾਨ ਤੇ ਭੂ ਵਿÎਗਿਆਨ ਰਾਜ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਨਾਲ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ। ਮੁੱਖ ਸੰਸਦੀ ਸਕੱਤਰ ਸ਼ਿਆਮ ਸਿੰਘ ਰਾਣਾ ਸੋਨੀਪਤ ਵਿਚ, ਮੁੱਖ ਸੰਸਦੀ ਸਕੱਤਰ ਸ੍ਰੀ ਬਖਸ਼ੀਸ਼ ਸਿੰਘ ਵਿਰਕ ਫਤਿਹਾਬਾਦ ਵਿਚ, ਮੁੱਖ ਸੰਸਦੀ ਸਕੱਤਰ ਸ੍ਰੀਮਤੀ ਸੀਮਾ ਤਿਰਖਾ ਪਲਵਲ ਵਿਚ ਮੁੱਖ ਸੰਸਦੀ ਸਕੱਤਰ ਡਾ. ਕਮਲ ਗੁਪਤਾ ਸਿਰਸਾ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ।
ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਮੰਤਰੀ/ਮੁੱਖ ਸੰਸਦੀ ਸਕੱਤਰ ਉਕਤ ਸਥਾਨਾਂ ‘ਤੇ ਕਿਸੇ ਕਾਰਨ ਨਹੀਂ ਪਹੁੰਚਦਾ ਤਾਂ ਸਬੰਧਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਸ਼ਟਰੀ ਝੰਡਾ ਲਹਿਰਾਉਣਗੇ। ਬਾਕੀ ਉਪ ਮੰਡਲਾਂ/ਤਹਿਸੀਲ ਮੁੱਖ ਦਫ਼ਤਰਾਂ ਉਤੇ ਰਾਸ਼ਟਰੀ ਝੰਡਾ ਸਬੰਧਤ ਉਪ ਮੰਡਲ ਅਧਿਕਾਰੀ (ਨਾਗਰਿਕ) ਤੇ ਤਹਿਸੀਲਦਾਰ ਵੱਲੋਂ ਲਹਿਰਾਇਆ ਜਾਵੇਗਾ। ਮੰਡਲ, ਜ਼ਿਲ੍ਹਾ, ਉਮ ਮੰਡਲ, ਤਹਿਸੀਲ ਮੁੱਖ ਦਫ਼ਤਰਾਂ ‘ਤੇ ਪੁਲਿਸ ਪਰੇਡ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਸਥਾਨਾਂ ‘ਤੇ ਪਰੇਡ ਦੇ ਲਈ ਪੁਲਿਸ ਬਲ ਯੋਗ ਗਿਣਤੀ ਵਿਚ ਉਪਲੱਬਧ ਨਾ ਹੋਏ ਤਾਂ ਉਥੇ ਪਰੇਡ ਵਿਚ ਪੁਲਿਸ ਬਲ ਦੇ ਨਾਲ ਨਾਲ ਹੋਮਗਾਰਡ, ਰਾਸ਼ਟਰੀ ਕੈਡੇਟ ਕੋਰ ਦੇ ਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਸਲਸਵਿਹ/2015