ਹਰਿਆਣਾ ਰਾਜ ਸਹਿਕਾਰੀ ਕਿਰਤ ਤੇ ਨਿਰਮਾਣ ਫੈਡਰੇਸ਼ਨ ਲਿ. ਵੱਲੋਂ ਪਹਿਲੀ ਨਵੰਬਰ 2014 ਤੋਂ 30 ਜੂਨ 2015 ਤੱਕ 9.51 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੇ ਵਿਕਾਸ ਕੰਮ ਕਰਵਾਏ

ਚੰਡੀਗੜ੍ਹ 6 ਅਗਸਤ – ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਸ੍ਰੀ ਬਿਕਰਮ ਸਿੰਘ ਯਾਦਵ ਨੇ ਦੱਸਿਆ ਕਿ ਦਿ ਹਰਿਆਣਾ ਰਾਜ ਸਹਿਕਾਰੀ ਕਿਰਤ ਤੇ ਨਿਰਮਾਣ ਫੈਡਰੇਸ਼ਨ ਲਿ. ਵੱਲੋਂ ਪਹਿਲੀ ਨਵੰਬਰ 2014 ਤੋਂ 30 ਜੂਨ 2015 ਤੱਕ 9.51 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੇ ਵਿਕਾਸ ਕੰਮ ਕਰਵਾਏ ਗਏ ਹਨ।
ਸ੍ਰੀ ਯਾਦਵ ਨੇ ਦੱਸਿਆ ਕਿ ਪ੍ਰਸੰਧ ਵੱਲੋਂ ਸਹਿਕਾਰੀ ਸੰਸਥਾਵਾਂ ਦੇ ਨਿਰਮਾਣ ਕੰਮ ਕਰਵਾਏ ਜਾਣ ਦੇ ਪ੍ਰਬੰਧ ਦੇ ਤਹਿਤ ਫੈਡਰੇਸ਼ਨ ਆਪਣੀ ਤਕਨੀਕੀ ਦੇ ਰਾਹੀਂ ਕੰਮ ਕਰਵਾਉਂਦੀ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਕਮੇਟੀਆਂ ਦੀਆਂ ਮੰਗ ‘ਤੇ ਵੱਡੇ ਵੱਡੇ ਕੰਮ ਸਿੱਧੇ ਪ੍ਰਾਪਤ ਕਰਕੇ ਇਨ੍ਹਾਂ ਕਮੇਟੀਆਂ ਦੇ ਰਾਹੀਂ ਵੀ ਕਰਵਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਫੈਡਰੇਸ਼ਨ ਨੂੰ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਤੋਂ 6.97 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦੇ ਕੰਮ ਪ੍ਰਾਪਤ ਹੋਏ ਹਨ, ਜਿਨ੍ਹਾਂ ਦਾ ਨਿਰਮਾਣ ਕੰਮ ਅਜੇ ਸ਼ੁਰੂ ਕੀਤਾ ਜਾਣਾ ਹੈ। ਇਨ੍ਹਾਂ ਨਿਰਮਾਣ ਕੰਮਾਂ ਵਿਚ ਪਿੰਡ ਮੁਲਾਨਾ, ਜ਼ਿਲ੍ਹਾ ਅੰਬਾਲਾ ਦੇ ਸਾਮੁਦਾਇਕ ਸਿਹਤ ਕੇਂਦਰ ਦਾ ਅਪਗ੍ਰੇਡੇਸ਼ਨ, ਜਿਲ੍ਹਾ ਮੇਵਾਤ ਐਂਟ ਨੂਹ ਵਿਚ ਆਈ ਟੀ ਆਈ ਦਾ ਨਿਰਮਾਣ ਅਤੇ ਇਸੇ ਜ਼ਿਲ੍ਹੇ ਦੇ ਪਿੰਡ ਉਜੀਨਾ ਵਿਚ ਆਈ ਟੀ ਆਈ ਦਾ ਨਿਰਮਾਣ ਕਰਵਾਉਣਾ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸਰਕਾਰ ਨੇ ‘ਦਿ ਹਰਿਆਣਾ ਰਾਜ ਸਰਕਾਰੀ ਕਿਰਤ ਤੇ ਨਿਰਮਾਣ ਪ੍ਰਸੰਘ ਨੂੰ ਮਸ਼ੀਨਰੀ ਤੇ ਉਪਕਰਨ ਖਰੀਦਣ ਦੇ ਲਈ 25 ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ, ਜਿਸ ਵਿਚ 12.50 ਲੱਖ ਰੁਪਏ ਦੀ ਕਰਜ਼ਾ ਰਕਮ ਅਤੇ 12.50 ਲੱਖ ਰੁਪਏ ਦੀ ਗ੍ਰਾਂਟ ਰਕਮ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਫੈਡਰੇਸ਼ਨ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਫੈਡਰੇਸ਼ਨ ਤੇ ਸਥਾਨਕ ਪੱਧਰ ‘ਤੇ ਪੜ੍ਹੇ ਲਿਖੇ ਤਕਨੀਸ਼ੀਅਨ ਤੇ ਪ੍ਰੋਫੈਸ਼ਨਲ ਬੇਰੁਜ਼ਗਾਰ ਨੌਜਵਾਨਾਂ ਸਮੇਤ ਹੋਰ ਮਜ਼ਦੂਰਾਂ ਦੀਆਂ ਕਮੇਟੀਆਂ ਦਾ ਗਠਨ, ਉਨ੍ਹਾਂ ਦਾ ਪੰਜੀਕਰਨ ਕਰਵਾਉਣ ਵਿਚ ਮਦਦ ਅਤੇ ਸਹਿਯੋਗ ਕਰਦਾ ਹੈ। ਸੂਬੇ ਵਿਚ 31 ਮਾਰਚ 2015 ਤੱਕ ਕੁਲ 7786 ਪੰਜੀਕ੍ਰਿਤ ਕਮੇਟੀਆਂ ਸਨ ਅਤੇ ਨਵੰਬਰ 2014 ਤੋਂ ਜੂਨ 2015 ਦੇ ਦੌਰਾਨ 19 ਹੋਰ ਕਮੇਟੀਆਂ ਦਾ ਪੰਜੀਕਰਨ ਕੀਤਾ ਗਿਆ ਹੈ।
ਸ੍ਰੀ ਯਾਦਵ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਇਨ੍ਹਾਂ ਕਮੇਟੀਆਂ ਦੇ ਰਾਹੀਂ ਕੰਮ ਕਰਵਾਏ ਜਾਂਦੇ ਹਨ। ਸਰਕਾਰ ਵੱਲੋਂ ਇਨ੍ਹਾਂ ਕਮੇਟੀਆਂ ਨੂੰ ਅਨੇਕਾਂ ਰਿਹਾਇਤਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਸਾਰੇ ਅਕੁਸ਼ਲ ਕੰਮ ਅਤੇ 30 ਲੱਖ ਰੁਪਏ ਤੱਕ ਦੇ ਕੁਸ਼ਲ ਕੰਮ ਇਨ੍ਹਾਂ ਕਮੇਟੀਆਂ ਦੇ ਲਈ ਰਾਖਵਾਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀਆਂ ਤੋਂ 30 ਲੱਖ ਰੁਪਏ ਤੱਕ ਦੇ ਕੰਮਾਂ ਦੇ ਲਈ 15,000 ਰੁਪਏ ਜਾਂ ਇਕ ਫੀਸਦੀ, ਜੋ ਵੀ ਕੰਮ ਹੋਵੇ, ਦੀ ਰਕਮ ਧਰੋਹਰ ਦੇ ਰੂਪ ਵਿਚ ਦਿੱਤੇ ਜਾਣ ਦਾ ਪ੍ਰਬੰਧ ਹੈ।

Share