ਖਪਤਕਾਰਾਂ ਦੀ ਸੁਣਵਾਈ ਦੇ ਲਈ 7 ਅਗਸਤ ਨੂੰ ਦੁਪਹਿਰ 12.30 ਵਜੇ ਸੁਪਰਡੈਂਟ ਇੰਜਨੀਅਰ ਦਫ਼ਤਰ ਪਰਿਸਰ ਪਲਵਲ ਵਿਚ ਮੀਟਿੰਗ ਆਯੋਜਿਤ ਕੀਤੀ

ਚੰਡੀਗੜ੍ਹ, 6 ਅਗਸਤ – ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ, ਹਿਸਾਰ ਦੀ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ (ਸੀ.ਜੀ.ਆਰ.ਐਫ.) ਵਲੋਂ ਹਰਿਆਣਾ ਬਿਜਲੀ ਵਿਨਿਯਾਇਕ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖਪਤਕਾਰਾਂ ਦੀ ਸੁਣਵਾਈ ਦੇ ਲਈ 7 ਅਗਸਤ ਨੂੰ ਦੁਪਹਿਰ 12.30 ਵਜੇ ਸੁਪਰਡੈਂਟ ਇੰਜਨੀਅਰ ਦਫ਼ਤਰ ਪਰਿਸਰ (ਪੀ.ਡਬਲਿਊ.ਡੀ. ਰੈਸਟ ਹਾਊਸ) ਪਲਵਲ ਵਿਚ ਮੀਟਿੰਗ ਆਯੋਜਿਤ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਨਿਗਮ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਸੀ.ਜੀ.ਆਰ.ਐਫ. ਵੱਲੋਂ ਸੁਣਵਾਈ ਦੇ ਲਈ ਸਾਰੇ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਵੇਂ ਬਿਲਿੰਗ ਸਮੱਸਿਆ, ਵੋਲਟਜ ਸ਼ਿਕਾਇਤ, ਮੀਟਰਾਂ ਨਾਲ ਸਬੰਧਤ ਸ਼ਿਕਾਇਤ, ਬਿਜਲੀ ਸਪਲਾਈ ਕਟਵਾਉਣ ਤੇ ਦੁਬਾਰਾ ਜੁੜਵਾਉਣ ਸਬੰਧੀ, ਬਿਜਲੀ ਸਪਲਾਈ ਵਿਚ ਵਿਘਨ ਤੇ ਬੰਦ ਹੋਣਾ, ਸੁਰੱਖਿਆ, ਵਿਸ਼ਵਾਸਯੋਗਤਾ, ਹਰਿਆਣਾ ਬਿਜਲੀ ਵਿਨਿਯਾਮਕ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਜਦੋਂ ਕਿ ਫੋਰਮ ਵੱਲੋਂ ਬਿਜਲੀ ਦੀ ਚੋਰੀ ਤੇ ਉਸਦੇ ਅਨਾਧਿਕ੍ਰਤ ਵਰਤੋਂ, ਦੁਰਘਟਨਾਵਾਂ ਤੇ ਜਾਂਚ ਸਬੰਧੀ ਮਾਮਲਿਆਂ ਨੂੰ ਸ਼ਾਮਲ ਨਹੀਂ ਜਾਵੇਗਾ।
ਖਪਤਕਾਰ ਨੇ ਫੋਰਮ ਵਿਚ ਜਾਣ ਤੋਂ ਪਹਿਲਾਂ ਇਹ ਯਕੀਨੀ ਕਰਨਾ ਹੋਵੇਗਾ ਕਿ ਉਸੇ ਮਾਮਲੇ ‘ਤੇ ਕਿਸੇ ਹੋਰ ਅਦਾਲਤ ਵਿਚ ਮਾਮਲਾ ਨਾ ਚਲਦਾ ਹੋਵੇ। ਖਪਤਕਾਰਾਂ ਨੂੰ ਸ਼ਿਕਾਇਤ ਦਾ ਵਿਸਥਾਰਤ ਵੇਰਵਾ ਸਮੇਤ ਸਹੁੰ ਪੱਤਰ ਦੇ ਨਾਲ ਦੇਣਾ ਹੋਵੇਗਾ।
ਸਲਸਵਿਹ/2015

Share