ਸ੍ਰੀ ਪ੍ਰਾਚੀਨ ਸ਼ਿਵ ਮੰਦਰ, ਸੈਕਟਰ-8 ਪੰਚਕੁਲਾ ਵਲੋ ਮੰਦਰ ਵਿਚ ਪੰਜ ਦਿਨਾ ਸ੍ਰੀ ਸ਼ਿਵ ਕਥਾ ਦਾ ਆਯੋਜਨ

ਸ੍ਰੀ ਪ੍ਰਾਚੀਨ ਸ਼ਿਵ ਮੰਦਰ, ਸੈਕਟਰ-8 ਪੰਚਕੁਲਾ ਵਲੋ ਮੰਦਰ ਵਿਚ ਪੰਜ ਦਿਨਾ ਸ੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਜਿਸ ਦੇ ਪਹਿਲੇ ਦਿਨ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਚਾਲਕ ਸਰਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਅਨੁਰਾਧਾ ਭਾਰਤੀ ਜੀ ਨੇ ਕਿਹਾ ਸ਼ਿਵ ਮਹਾਂਪੁਰਾਣ ਇਕ ਦਿਵਯਤਾ ਭਰਪੂਰ ਵਿਲੱਖਣ ਗੰ੍ਰਥ ਹੈ। ਸ਼ਿਵ ਮਹਾਂਪੁਰਾਣ ਦੀ ਕਥਾ ਸਮੁੱਚੀ ਮਾਨਵ ਜਾਤੀ ਨੂੰ ਸੁੱਖ, ਖੁਸ਼ਹਾਲੀ ਅਤੇ ਆਨੰਦ ਪ੍ਰਦਾਨ ਕਰਨ ਵਾਲੀ ਹੈ। ਕਿਉਂਕਿ ਭਗਵਾਨ ਭੂਤਾਂ ਦੇ ਈਸ਼ਵਰ ਪ੍ਰਤੱਖ ਪਰਮਾਤਮਾ ਹਨ। ਜੋ ਸਾਰੇ ਜੀਵਾਂ ਨੂੰ ਆਤਮ ਗਿਆਨ ਦੇਕੇ ਈਸ਼ਵਰ ਨਾਲ ਜੋੜਣ ਦੀ ਕਲਾ ਸਿਖਾਉਂਦੇ ਹਨ।
ਸਾਧਵੀ ਜੀ ਨੇ ਦੱਸਿਆ ਕਿ ਭਗਵਾਨ ਭੋਲੇਨਾਥ ਦੀ ਕਥਾ ਵਿਚ ਇਸ਼ਨਾਨ ਕਰਨ ਨਾਲ ਇਨਸਾਨ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਲੇਕਿਨ ਕਥਾ ਸੁਣਨ ਅਤੇ ਉਸ ਵਿਚ ਉਤਰਣ ਵਿਚ ਬਹੁਤ ਅੰਦਰ ਹੈ। ਸੁਣਨਾ ਤਾਂ ਬਹੁਤ ਹੀ ਆਸਾਨ ਹੈ ਲੇਕਿਨ ਉਸ ਵਿਚ ਉਤਰਣ ਦੀ ਕਲਾ ਸਾਨੂੰ ਕੇਵਲ ਇਕ ਪੂਰਨ ਸੰਤ ਹੀ ਸਿਖਾ ਸਕਦਾ ਹੈ। ਚੰਚਲਾ ਨਾਲ ਦੀ ਇਸਤਰੀ ਨੂੰ ਜਦੋਂ ਸੰਤ ਦਾ ਸੰਗ ਪ੍ਰਾਪਤ ਹੋਇਆ ਤਾਂ ਉਹ ਸ਼ਿਵ ਧਾਮ ਦੀ ਵਸਨੀਕ ਬਣ ਗਈ। ਇਕ ਘੜੀ ਦੇ ਸਤਸੰਗ ਦੀ ਤੁਲਨਾ ਸਵਰਗ ਦੀ ਸਾਰੀ ਸੰਪੱਤੀ ਨਾਲ ਕੀਤੀ ਗਈ ਹੈ। ਸੰਤ ਦੀ ਕਿਰਪਾ ਨਾਲ ਲੰਕਿਨੀ ਦੀ ਜੀਵਨ ਵਿਚ ਇਕ ਮਹਾਨ ਪਰਿਵਰਤਣ ਆਇਆ। ਸੰਤ ਦੇ ਚਰਨਾਂ ਦਾ ਪ੍ਰਤਾਪ ਹੀ ਅਜਿਹਾ ਹੈ ਕਿ ਅਹਿਲਿਆ ਅਤੇ ਸ਼ਬਰੀ ਵਰਗੇ ਭਗਤ ਉਸ ਨੂੰ ਪ੍ਰਾਪਤ ਕਰਕੇ ਸਹਿਜੇ ਹੀ ਭਵਸਾਗਰ ਨੂੰ ਪਾਰ ਕਰ ਗਏ। ਸੰਤ ਦੇ ਸੰਗ ਨਾਲ ਹੀ ਮਾਰੂਥਲ ਜੀਵਨ ਵਿਚ ਬਹਾਰ ਆ ਜਾਂਦੀ ਹੈ। ਨੀਰਸ ਜੀਵਨ ਵਿਚ ਭਗਤੀ ਰੂਪੀ ਰਸ ਭਰ ਜਾਂਦਾ ਹੈ। ਵਿਕਾਰਾਂ ਦਾ ਭਰਿਆ ਹੋਇਆ ਮਨ ਈਸ਼ਵਰ ਦੀ ਭਗਤੀ ਨਾਲ ਭਰ ਜਾਂਦਾ ਹੈ।
ਭਗਵਾਨ ਸ਼ਿਵ ਜੀ ਵੀ ਸਤਸੰਗ ਦਾ ਮਹੱਤਵ ਮਾਂ ਪਾਰਬਤੀ ਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਉਸ ਇਨਸਾਨ ਦੀ ਵਿਦਿਆ, ਧਨ, ਬਲ ਅਤੇ ਕਿਸਮਤ ਸਭ ਕੁਝ ਅਰਥਹੀਨ ਹੈ ਜਿਸ ਦੇ ਜੀਵਨ ਵਿਚ ਸੰਤ ਦੀ ਪ੍ਰਾਪਤੀ ਨਹੀਂ ਹੋਈ। ਪ੍ਰੰਤੂ ਵਾਸਤਵ ਵਿਚ ਸਤਸੰਗ ਕਹਿੰਦੇ ਕਿਸ ਨੂੰ ਹਨ? ਸਤਸੰਗ ਦੋ ਸ਼ਬਦਾਂ ਦੇ ਮੇਲ ਤੋਂ ਬਣਦਾ ਹੈ, ਇਹ ਸ਼ਬਦ ਸਾਨੂੰ ਸੱਤ ਭਾਵ ਪਰਮਾਤਮਾ ਅਤੇ ਸੰਗ ਤੋਂ ਭਾਵ ਮਿਲਣ ਹੋ ਜਾਣਾ ਦੀ ਤਰਫ਼ ਇਸ਼ਾਰਾ ਕਰਦੇ ਹਨ। ਪਰਮਾਤਮਾ ਨਾਲ ਮਿਲਣ ਦੇ ਲਈ ਇਕ ਪੂਰਨ ਸੰਤ ਹੀ ਇਕੋ ਇਕ ਸਹੀ ਮਾਰਗ ਹੈ। ਇਸ ਲਈ ਸਾਨੂੰ ਜੀਵਨ ਵਿਚ ਪੂਰਨ ਸੰਤ ਦੀ ਖੋਜ ਵਿਚ ਲੱਗ ਜਾਣਾ ਚਾਹੀਦਾ ਹੈ, ਤਾਂ ਜੋ ਇਕ ਸੰਤ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾ ਦੇਵੇ।

 

Share