ਖਨਨ ਦੇ ਠੇਕਿਆਂ ਵਿਚ ਪਾਰਦਰਸ਼ਤਾ ਤੇ ਭ੍ਰਿਸ਼ਟਾਚਾਰ ਰੋਕਣ ਲਈ ਛੋਟੀ ਖਨਨ ਇਕਾਈਆਂ ਤੇ ਬਲਾਕਾਂ ਦੇ ਠੇਕੇ ਦਿੱਤੇ ਜਾਣਗੇ – ਖਨਨ ਤੇ ਭੌਂ-ਵਿਗਿਆਨ ਮੰਤਰੀ

ਚੰਡੀਗੜ੍ਹ 01 ਅਗਸਤ (ਸਲਸਵਿਹ/2015)- ਹਰਿਆਣਾ ਖਾਨ ਤੇ ਭੌਂ-ਵਿਗਿਆਨ ਅਤੇ ਸੂਰਜੀ ਊਰਜਾ ਵਿਭਾਗ ਦੇ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਨਨ ਦੇ ਠੇਕਿਆਂ ਵਿਚ ਪਾਰਦਰਸ਼ਤਾ ਲਿਆਉਣ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਰਾਜ ਸਰਕਾਰ ਨੇ ਵੱਡੀ ਖਨਨ ਇਕਾਈਆਂ ਤੇ ਬਲਾਕਾਂ ਦੀ ਥਾਂ  ਛੋਟੀ ਖਨਨ ਇਕਾਈਆਂ ਤੇ ਬਲਾਕਾਂ ਨੂੰ ਠੇਕੇ ‘ਤੇ ਦਿੱਤੇ ਜਾਣ ਦਾ ਮਹੱਤਵਪੂਰਨ ਫੈਸਲਾ ਕੀਤਾ ਹੈ। ਇਸ ਨਾਲ ਖਨਨ ਕਿੱਤੇ ਵਿਚ ਰੂਚੀ ਰੱਖਣ ਵਾਲੇ ਛੋਟੇ ਉਦਮੀਆਂ ਵੀ ਖਨਨ ਦੇ ਕੰਮ ਵਿਚ ਦਾਖਲ ਕਰ ਸਕਣਗੇ। ਇਹ ਜਾਣਕਾਰੀ ਅੱਜ ਰਾਜ ਮੰਤਰੀ ਨੇ ਨਾਰਾਇਣਗੜ੍ਹ ਵਿਚ ਦਿੱਤੀ।
ਉਨ੍ਹਾਂ ਕਿਹਾ ਕਿ ਜਿਲਾ ਭਿਵਾਨੀ ਦੇ ਖਾਨਕ ਵਿਚ ਐਚ.ਐਸ.ਆਈ.ਡੀ.ਸੀ. ਦੀ ਸਟੋਨ ਮਾਇਨਿੰਗ ਪਰਿਯੋਜਨਾ ਨੂੰ ਭਾਰਤ ਸਰਕਾਰ ਦੇ ਚੌਗਿਰੰਦਾ ਤੇ ਜੰਗਲਾਤ ਮੰਤਰਾਲੇ ਤੋਂ ਚੌਗਿਰੰਦਾ ਮੰਜ਼ੂਰੀ ਮਿਲ ਚੁੱਕੀ ਹੈ।

Share